‘ਪੀਯੂ ਦੀਆਂ ਯਾਰੀਆਂ’ ਗਾਣੇ ਤੋਂ ਬਾਅਦ ਸ਼ੈਰੀ ਮਾਨ ਦਾ ਗਾਣਾ ‘ਗੇੜੀਆਂ’ ਹੋਇਆ ਰਿਲੀਜ਼

By  Rupinder Kaler December 6th 2019 12:17 PM

ਏਨੀਂ ਦਿਨੀਂ ਗਾਇਕ ਸ਼ੈਰੀ ਮਾਨ ਨੂੰ ਲੱਗਦਾ ਹੈ ਆਪਣੇ ਕਾਲਜ ਦੇ ਦਿਨ ਕੁਝ ਜ਼ਿਆਦਾ ਹੀ ਯਾਦ ਆ ਰਹੇ ਹਨ ਕਿਉਂਕਿ ਪਹਿਲਾਂ ਉਹਨਾਂ ਨੇ ‘ਪੀਯੂ ਦੀਆਂ ਯਾਰੀਆਂ’ ਗਾਣਾ ਰਿਲੀਜ਼ ਕੀਤਾ ਸੀ ਤੇ ਹੁਣ ਉਹ ‘ਗੇੜੀਆਂ’ ਗਾਣਾ ਲੈ ਕੇ ਆਏ ਹਨ । ਸ਼ੈਰੀ ਮਾਨ ਦਾ ‘ਗੇੜੀਆਂ’ ਗਾਣਾ ਰਿਲੀਜ਼ ਹੋ ਗਿਆ ਹੈ ਤੇ ਇਸ ਨੂੰ ਪਸੰਦ ਵੀ ਖੂਬ ਕੀਤਾ ਜਾ ਰਿਹਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਦੀਪ ਫ਼ਤਿਹ ਦੇ ਹਨ ਤੇ ਇਸ ਨੂੰ ਮਿਊਜ਼ਿਕ ਮਿਸਟਾਬਾਜ਼ ਨੇ ਦਿੱਤਾ ਹੈ ।

https://www.instagram.com/p/B5VBoDNHSAO/

ਸ਼ੈਰੀ ਦੇ ਇਸ ਗੀਤ ਦੀ ਵੀਡੀਓ Director Jamie ਨੇ ਬਣਾਈ ਹੈ ।ਸ਼ੈਰੀ ਦੇ ਨਵੇਂ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਰਿਲੀਜ਼ ਹੁੰਦੇ ਹੀ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਗਈ ਹੈ ।

https://www.instagram.com/p/B5t8R96HJYH/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ੈਰੀ ਦੇ ‘ਪੀਯੂ ਦੀਆਂ ਯਾਰੀਆਂ’ ਗਾਣੇ ਨੂੰ ਵੀ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਦਾ ਚੰਗਾ ਪਿਆਰ ਮਿਲਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ੈਰੀ ਜਿਆਦਾਤਰ ਆਪਣੇ ਗਾਣੇ ਕਾਲਜ ਦੇ ਮੁੰਡੇ ਕੁੜੀਆਂ ਨੂੰ ਹੀ ਧਿਆਨ ਵਿੱਚ ਰੱਖਕੇ ਬਣਾੳੇਂਦੇ ਹਨ । ਉਹਨਾਂ ਦਾ ਗਾਣਾ ਯਾਰ ਅਣਮੁੱਲੇ ਸੁਪਰ ਹਿੱਟ ਗਾਣਾ ਸੀ ਤੇ ਇਸ ਗਾਣੇ ਨਾਲ ਹੀ ਸ਼ੈਰੀ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਬਣੀ ਸੀ ।

https://www.instagram.com/p/BzkfP_-n4BJ/

Related Post