ਗੀਤ ਐਲ ਸੁਇਨੋ ਨਾਲ ਦਿਲਜੀਤ ਦੋਸਾਂਝ ਆਏ ਸੁਰਖੀਆਂ 'ਚ

By  PTC Buzz October 30th 2017 04:00 PM

ਦਿਲਜੀਤ ਦੋਸਾਂਝ ਦੇ ਗੀਤ ਐਲ ਸੁਇਨੋ ਨੂੰ ਰਿਲੀਜ਼ ਹੋਏ 2 ਹਫਤਿਆਂ ਤੋਂ ਵੀ ਜ਼ਿਆਦਾ ਹੋ ਚੁਕੇ ਨੇ ਪਰ ਇਸ ਗੀਤ ਦਾ ਕ੍ਰੇਜ਼ ਅਜੇ ਵੀ ਲੋਕਾਂ ਉਨ੍ਹਾਂ ਹੀ ਹੈ | ਅਰੇ ਤਾਂ ਹੀ ਤਾਂ ਦਿਨ ਪ੍ਰਤੀ ਦਿਨ ਯੂ-ਟਿਊਬ ਤੇ ਇਸ ਗੀਤ ਨੂੰ ਵੇਖਣ ਵਾਲਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ |

ਇਸ ਗੀਤ ਨੂੰ ਯੂ-ਟਿਊਬ ਤੇ ਅਜੇ ਤੱਕ 11 ਲੱਖ ਤੋਂ ਵੀ ਜ਼ਿਆਦਾ ਵਾਰ ਵੇਖਿਆ ਜਾ ਚੁਕਿਆ ਹੈ ਤੇ ਇਹ ਗਿਣਤੀ ਅਜੇ ਵੀ ਹੌਲ਼ੀ ਹੌਲ਼ੀ ਵਧਦੀ ਜਾ ਰਹੀ ਹੈ | ਵੈਸੇ ਜੋ ਵੀ ਕਹੋ ਦਿਲਜੀਤ ਦੋਸਾਂਝ ਨੇ ਆਪਣੇ ਇਸ ਗੀਤ ਦੇ ਰਾਹੀਂ ਕੁਝ ਤਾਂ ਨਵਾਂ ਤੇ ਹਟਕੇ ਕਰਣ ਦੀ ਕੋਸ਼ਿਸ਼ ਕੀਤੀ ਹੈ ਜਿਸਨੂੰ ਲੋਕਾਂ ਨੇ ਸਿਰ ਮੱਥੇ ਲਾਇਆ ਹੈ | ਜੋ ਵੀ ਕਹੋ ਦਿਲਜੀਤ ਦੋਸਾਂਝ ਦਾ ਸ੍ਟਾਰਡਮ ਇਸ ਸਮੇਂ ਪੂਰੇ ਜ਼ੋਰਾ ਤੇ ਹੈ ਤੇ ਦਿਲਜੀਤ (Diljit Dosanjh) ਵੀ ਇਹ ਗੱਲ ਚੰਗੀ ਤਰਾਂ ਨਾਲ ਜਾਣਦੇ ਨੇ ਕਿ ਉਨ੍ਹਾਂ ਨੂੰ ਕਿਹੋ ਜਿਹਾ ਪ੍ਰੋਜੈਕਟ ਕਰਨਾ ਚਹਿਦਾ ਤੇ ਕਿਵੇਂ ਦਾ ਨਹੀਂ | ਸਾਡੀ ਟੀਮ ਵੱਲੋ ਤਾਂ ਦਿਲਜੀਤ ਦੋਸਾਂਝ ਨੂੰ ਇਸ ਗੀਤ ਦੀ ਸ਼ਾਨਦਾਰ ਸਫ਼ਲਤਾ ਦੇ ਲਈ ਬਹੁਤ ਬਹੁਤ ਮੁਬਾਰਕਾਂ !

Related Post