ਇੱਕ ਪੋਸਟਰ ਤੋਂ ਇਸ ਤਰ੍ਹਾਂ ਸ਼ੁਰੂ ਹੋਇਆ ਸੀ ਹਰਭਜਨ ਸਿੰਘ ਤੇ ਗੀਤਾ ਬਸਰਾ ਦਾ ਅਫੇਅਰ, 8 ਮਹੀਨੇ ਬਾਅਦ ਹਰਭਜਨ ਨੂੰ ਗੀਤਾ ਨੇ ਕਹੀ ਸੀ ਹਾਂ …!

By  Rupinder Kaler May 6th 2020 01:26 PM

ਭਾਰਤੀ ਕ੍ਰਿਕੇਟ ਦੇ ਤੇਜ਼ ਗੇਂਦਬਾਜ਼ ਹਰਭਜਨ ਸਿੰਘ ਨੇ ਹਮੇਸ਼ਾ ਹੀ ਆਪਣੇ ਪ੍ਰਦਰਸ਼ਨ ਨਾਲ ਸਾਹਮਣੇ ਵਾਲੀ ਟੀਮ ਦੇ ਹੋਸ਼ ਉਡਾਏ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਗੀਤਾ ਬਸਰਾ ਦੀ ਪਹਿਲੀ ਝਲਕ ਨਾਲ ਹੀ ਹਰਭਜਨ ਕਲੀਨ ਬੋਲਡ ਹੋ ਗਏ ਸਨ । ਹਰਭਜਨ ਸਿੰਘ ਨੇ ਗੀਤਾ ਨੂੰ ਸਭ ਤੋਂ ਪਹਿਲਾਂ ਇੱਕ ਪੋਸਟਰ ਵਿੱਚ ਦੇਖਿਆ ਸੀ । ਇਸ ਆਰਟੀਕਲ ਵਿੱਚ ਦੋਹਾਂ ਦੀ ਪ੍ਰੇਮ ਕਹਾਣੀ ਬਾਰੇ ਤੁਹਾਨੂੰ ਦੱਸਾਂਗੇ । ਗੀਤਾ ਨੇ ਬਾਲੀਵੁੱਡ ਵਿੱਚ ਬਹੁਤ ਘੱਟ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਪਰ ਉਹ ਹਰਭਜਨ ਸਿੰਘ ਨਾਲ ਰਿਲੇਸ਼ਨ ਵਿੱਚ ਹੋਣ ਕਰਕੇ ਚਰਚਾ ਵਿੱਚ ਰਹੀ ।

https://www.instagram.com/p/B-mtv8Igp6_/

ਇਸ ਜੋੜੀ ਦੀ ਪ੍ਰੇਮ ਕਹਾਣੀ 2007 ਵਿੱਚ ਸ਼ੁਰੁ ਹੋ ਗਈ ਸੀ ਪਰ ਦੋਹਾਂ ਨੇ ਆਪਣੀ ਲਵ ਸਟੋਰੀ ਨੂੰ ਸਭ ਤੋਂ ਛੁਪਾ ਕੇ ਰੱਖਿਆ । ਦੋਹਾਂ ਦਾ ਅਫੇਅਰ 8 ਸਾਲ ਚੱਲਿਆ ਜਿਸ ਤੋਂ ਬਾਅਦ ਉਹਨਾਂ ਨੇ 2015 ਵਿੱਚ ਵਿਆਹ ਕਰ ਲਿਆ । ਗੀਤਾ ਨੂੰ ਹਰਭਜਨ ਸਿੰਘ ਨੇ ਇੱਕ ਪੋਸਟਰ ਵਿੱਚ ਦੇਖਿਆ ਸੀ, ਇਸ ਤੋਂ ਬਾਅਦ ਉਹਨਾਂ ਨੇ ਆਪਣੇ ਦੋਸਤ ਯੁਵਰਾਜ ਸਿੰਘ ਨੂੰ ਪੁੱਛਿਆ ਕਿ ਉਹ ਪੋਸਟਰ ਵਾਲੀ ਕੁੜੀ ਨੂੰ ਜਾਣਦੇ ਹਨ ਤਾਂ ਯੁਵਰਾਜ ਨੇ ਕਿਹਾ ਨਹੀਂ । ਇਸ ਤੋਂ ਬਾਅਦ ਹਰਭਜਨ ਨੇ ਕਿਹਾ ਕਿ ਜੇਕਰ ਪਤਾ ਨਹੀਂ ਤਾਂ ਪਤਾ ਲਗਾਓ ਕੌਣ ਹੈ ਇਹ ।

https://www.instagram.com/p/B9Woxc6Agdj/

ਹਰਭਜਨ ਸਿੰਘ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ‘ਉਸ ਤੋਂ ਬਾਅਦ ਸਾਡਾ ਇੱਕ ਦੋਸਤ ਸੁਵੇਦ ਲੋਹੀਆ ਜਿਹੜਾ ਕਿ ਗੀਤਾ ਨੂੰ ਜਾਣਦਾ ਸੀ, ਉਸ ਨੇ ਮੇਰਾ ਮੈਸੇਜ ਗੀਤਾ ਤੱਕ ਪਹੁੰਚਾਇਆ ਸੀ ਤੇ ਗੀਤਾ ਦਾ ਨੰਬਰ ਮੈਨੂੰ ਲਿਆ ਕੇ ਦਿੱਤਾ ਸੀ । ਇਸ ਤੋਂ ਬਾਅਦ ਮੈਂ ਕਈ ਦਿਨ ਗੀਤਾ ਨੂੰ ਨਾ ਫੋਨ ਕਰ ਸਕਿਆ ਤੇ ਨਾ ਹੀ ਕੋਈ ਮੈਸੇਜ, ਫਿਰ 2011 ਦਾ ਵਰਲਡ ਕੱਪ ਜਿੱਤਣ ਤੋਂ ਬਾਅਦ ਮੈਂ ਗੀਤਾ ਨੂੰ ਮੈਸੇਜ ਕੀਤਾ ਤੇ ਉਸ ਨੂੰ ਕੌਫੀ ਡੇਟ ਲਈ ਪੁੱਛਿਆ, ਗੀਤਾ ਨੇ ਮੈਸੇਜ਼ ਦਾ ਕੋਈ ਜਵਾਬ ਨਹੀਂ ਦਿੱਤਾ ।

https://www.instagram.com/p/B83oQiBggT5/

ਫਿਰ ਆਈਪੀਐੱਲ ਤੋਂ ਪਹਿਲਾਂ ਗੀਤਾ ਨੇ ਮੈਨੂੰ ਟਿਕਟਾਂ ਲਈ ਪੁੱਛਿਆ ਸੀ, ਇਹ ਟਿਕਟਾਂ ਗੀਤਾ ਦੇ ਡਰਾਈਵਰ ਨੂੰ ਚਾਹੀਦੀਆਂ ਸਨ । ਮੈਂ ਟਿਕਟਾਂ ਉਸ ਨੂੰ ਦਿਵਾ ਦਿੱਤੀਆਂ। ਇਸ ਤੋਂ ਬਾਅਦ ਗੀਤਾ ਨੂੰ ਲੱਗਿਆ ਕਿ ਮੈਂ ਉਹਨਾਂ ਦਾ ਫੇਵਰ ਕਰਦਾ ਹਾਂ। ਜਿਸ ਦੇ ਬਦਲੇ ਵਿੱਚ ਉਹ ਮੈਨੂੰ ਮਿਲਣ ਲਈ ਤਿਆਰ ਹੋ ਗਈ । ਇਸ ਤਰ੍ਹਾਂ ਸਾਡੀ ਪਹਿਲੀ ਮੁਲਾਕਾਤ ਹੋਈ’ ।

https://www.instagram.com/p/B8LmST4gwE-/

ਇਸ ਤਰ੍ਹਾਂ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਪਰ ਗੀਤਾ ਕਿਸੇ ਰਿਲੇਸ਼ਨਸ਼ਿਪ ਵਿੱਚ ਨਹੀਂ ਸੀ ਆਉਣਾ ਚਾਹੁੰਦੀ ਕਿਉਂਕਿ ਗੀਤਾ ਦਾ ਉਦੋਂ ਫ਼ਿਲਮੀ ਕਰੀਅਰ ਸ਼ੁਰੂ ਹੀ ਹੋਇਆ ਸੀ । ਪਰ ਹਰਭਜਨ ਸਿੰਘ ਨੇ ਹਾਰ ਨਹੀਂ ਮੰਨੀ ਤੇ 8-9 ਮਹੀਨਿਆਂ ਬਾਅਦ ਗੀਤਾ ਨੇ ਉਹਨਾਂ ਨੂੰ ਹਾਂ ਕਰ ਦਿੱਤੀ ।8 ਸਾਲਾਂ ਦੇ ਲੰਮੇ ਅਫੇਅਰ ਤੋਂ ਬਾਅਦ ਦੋਹਾਂ ਨੇ 2015 ਵਿੱਚ ਵਿਆਹ ਕਰ ਲਿਆ ਤੇ ਅੱਜ ਦੋਹਾਂ ਦੀ ਇੱਕ ਬੇਟੀ ਹੈ ।

Related Post