ਕੁਸ਼ਤੀ ਦੇ ਦੰਗਲ 'ਚ ਵੱਡੇ-ਵੱਡਿਆਂ ਨੂੰ ਚਿੱਤ ਕਰਨ ਤੋਂ ਬਾਅਦ ਹੁਣ ਟੀਵੀ ਸ਼ੋਅ 'ਚ ਨਜ਼ਰ ਆਵੇਗੀ ਗੀਤਾ ਫੋਗਾਟ

By  Rupinder Kaler June 25th 2019 01:32 PM -- Updated: June 25th 2019 01:34 PM

ਖੇਡ ਦੇ ਮੈਦਾਨ ਵਿੱਚ ਵੱਡੀਆਂ-ਵੱਡੀਆਂ ਮਹਿਲਾ ਪਹਿਲਵਾਨਾਂ ਨੂੰ ਚਿੱਤ ਕਰ ਦੇਣ ਵਾਲੀ ਮਸ਼ਹੂਰ ਰੈਸਲਰ ਗੀਤਾ ਫੋਗਾਟ ਤੇ ਉਸ ਦਾ ਪਤੀ ਪਵਨ ਸਿੰਘ ਛੋਟੇ ਪਰਦੇ ਤੇ ਨਜ਼ਰ ਆਉਣ ਵਾਲੇ ਹਨ । ਖ਼ਬਰਾਂ ਦੀ ਮੰਨੀਏ ਤਾਂ ਇਹ ਜੋੜੀ ਇੱਕ ਚੈਨਲ ਦੇ ਡਾਂਸ ਸ਼ੋਅ ਵਿੱਚ ਹਿੱਸਾ ਲਵੇਗੀ । ਕਾਮਨ ਵੈਲਥ ਖੇਡਾਂ ਵਿੱਚ ਕੁਸ਼ਤੀ ਵਿੱਚ ਗੋਲਡ ਮੈਡਲ ਹਾਸਲ ਕਰਨ ਵਾਲੀ ਗੀਤਾ ਦਾ ਨਾਂ ਇਸ ਸ਼ੋਅ ਲਈ ਪੱਕਾ ਹੋ ਗਿਆ ਹੈ ਛੇਤੀ ਹੀ ਇਸ ਸ਼ੋਅ ਦਾ ਪਰੋਮੋ ਸ਼ੂਟ ਹੋਣ ਵਾਲਾ ਹੈ ।

https://www.instagram.com/p/By_3bllghUo/

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੀਤਾ ਫੋਗਾਟ ਤੇ ਉਸ ਦੀ ਭੈਣ ਦੀ ਜ਼ਿੰਦਗੀ ਨੂੰ ਆਮਿਰ ਖ਼ਾਨ ਆਪਣੀ ਫ਼ਿਲਮ ਦੰਗਲ ਵਿੱਚ ਦਿਖਾ ਚੁੱਕੇ ਹਨ । ਇਸ ਫ਼ਿਲਮ ਵਿੱਚ ਆਮਿਰ ਨੇ ਦਿਖਾਇਆ ਹੈ ਕਿ ਕਿਸ ਤਰ੍ਹਾਂ ਦੇ ਹਲਾਤਾਂ ਵਿੱਚੋਂ ਨਿਕਲ ਕੇ ਗੀਤਾ ਫੋਗਾਟ ਨੇ ਕੁਸ਼ਤੀ ਦੇ ਖੇਤਰ ਵਿੱਚ ਵੱਡਾ ਨਾਂਅ ਬਣਾਇਆ ਸੀ ।

https://www.instagram.com/p/BzCvXX_gWUP/

ਇਸ ਸ਼ੋਅ ਵਿੱਚ ਹੋਰ ਵੀ ਕਈ ਫ਼ਿਲਮੀ ਦੇ ਗੈਰ ਫ਼ਿਲਮੀ ਹਸਤੀਆਂ ਦਿਖਾਈ ਦੇਣਗੀਆਂ ਖਬਰਾਂ ਦੀ ਮੰਨੀਏ ਤਾਂ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਆਪਣੀ ਪਤਨੀ ਮੀਰਾ ਦੇ ਨਾਲ ਇਸ ਸ਼ੋਅ ਵਿੱਚ ਨਜ਼ਰ ਆ ਸਕਦੇ ਹਨ । ਮੀਰਾ ਤੇ ਸ਼ਾਹਿਦ ਨੂੰ ਇਸ ਸ਼ੋਅ ਵਿੱਚ ਜੱਜ ਦੀ ਆਫ਼ਰ ਹੋਈ ਹੈ । ਇਸ ਸ਼ੋਅ ਨੂੰ ਸਲਮਾਨ ਖ਼ਾਨ ਪ੍ਰੋਡਿਊਸ ਕਰ ਰਹੇ ਹਨ ।

https://www.instagram.com/p/BywYas0A_IL/

Related Post