ਜਿਸ ਗੀਤ ਨੂੰ ਗੀਤਾ ਜ਼ੈਲਦਾਰ ਐਲਬਮ 'ਚ ਨਹੀਂ ਸੀ ਪਾਉਣਾ ਚਾਹੁੰਦੇ , ਉਸ ਗੀਤ ਨੇ ਦਿਵਾਈ ਪਹਿਚਾਣ, ਵੀਡਿਓ 'ਚ ਜਾਣੋਂ ਪੂਰੀ ਕਹਾਣੀ 

By  Rupinder Kaler March 27th 2019 01:16 PM -- Updated: March 27th 2019 03:20 PM

ਚਿੱਟੇ ਸੂਟ ਤੇ ਦਾਗ ਪੈ ਗਏ, ਰਾਂਝੇ ਸਮੇਤ ਹੋਰ ਕਈ ਹਿੱਟ ਗੀਤ ਦੇਣ ਵਾਲਾ ਗੀਤਕਾਰ ਤੇ ਗਾਇਕ ਗੀਤਾ ਜ਼ੈਲਦਾਰ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਆ ਰਿਹਾ ਹੈ । ਸਮੇਂ ਮੁਤਾਬਿਕ ਆਪਣੇ ਗਾਣਿਆਂ ਦੇ ਰੰਗ ਬਦਲਣ ਵਾਲੇ ਇਸ ਗਾਇਕ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਗੀਤਾ ਜ਼ੈਲਦਾਰ ਦਾ ਜਨਮ ਜਲੰਧਰ ਦੇ ਪਿੰਡ ਗੜ੍ਹੀ ਮਹਾਂ ਸਿੰਘ ਦੇ ਜਗੀਰ ਸਿੰਘ ਦੇ ਘਰ ਤੇ ਮਾਤਾ ਗਿਆਨ ਕੌਰ ਦੀ ਕੁੱਖ ਤੋਂ ਹੋਇਆ ਸੀ । ਗੀਤਾ ਜ਼ੈਲਦਾਰ ਸਕੂਲ ਸਮੇਂ ਤੋਂ ਹੀ ਪੰਜਾਬੀ ਗਾਣਿਆਂ ਦਾ ਸ਼ੌਕੀਨ ਸੀ ਇਸੇ ਲਈ ਉਸ ਨੇ ਪ੍ਰੋ: ਸ਼ਮਸ਼ਾਦ ਅਲੀ ਤੋਂ ਸੰਗੀਤ ਦਾ ਹਰ ਉਹ ਗੁਰ ਸਿੱਖਿਆ ਜਿਹੜਾ ਉਸ ਨੂੰ ਸੁਰਾਂ ਦਾ ਸੁਲਤਾਨ ਬਣਾਉਂਦਾ ਹੈ । ਜ਼ੈਲਦਾਰ 22 ਸਾਲਾਂ ਦਾ ਹੋਇਆ ਤਾਂ ਉਹ ਕੈਨੇਡਾ ਉਡਾਰੀ ਮਾਰ ਗਿਆ ।

geeta-zaildar with-his-family geeta-zaildar with-his-family

ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਜ਼ੈਲਦਾਰ ਨੇ ਸਾਲ 2006 'ਚ ਪਹਿਲੀ ਐਲਬਮ 'ਦਿਲ ਦੀ ਰਾਣੀ' ਤੇ 2007 'ਚ 'ਸੀਟੀ ਮਾਰ ਕੇ ਬੁਲਾਉਣਾ ਛੱਡ ਦੇ' ਕੱਢੀ । ਇਹ ਐਲਬਮ ਲੋਕਾਂ ਵਿੱਚ ਕਾਫੀ ਮਕਬੂਲ ਹੋਈ । ਇਸ ਤੋਂ ਬਾਅਦ 2009 ਚ ਐਲਬਮ 'ਨੈਣ' ਆਈ, ਜਿਸ ਨੇ ਜ਼ੈਲਦਾਰ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਦਿਵਾਈ ।ਪਰ ਇਸ ਸਭ ਦੇ ਚਲਦੇ ਉਸ ਨੇ ਇੱਕ ਹੋਰ ਐਲਬਮ 'ਕਮਲੀ ਹੋਈ' ਕੱਢੀ । ਇਸ ਐਲਬਮ ਦਾ ਗੀਤ 'ਚਾਹ ਮੇਰੀ ਰਿੱਝ ਰਿੱਝ ਕਮਲੀ ਹੋਈ' ਹਰ ਇੱਕ ਦੀ ਜ਼ੁਬਾਨ ਤੇ ਚੜ ਗਿਆ ਤੇ ਹਰ ਪਾਸੇ ਗੀਤਾ ਗੀਤਾ ਹੋਣ ਲੱਗੀ ।

https://www.youtube.com/watch?v=gvU_VMK14FY

'ਹਾਰਟ ਬੀਟ' ਐਲਬਮ ਨੇ ਤਾਂ ਜ਼ੈਲਦਾਰ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ । ਪਰ ਏਨੀਂ ਪ੍ਰਸਿੱਧੀ ਦੇ ਬਾਵਜੂਦ ਗੀਤਾ ਜ਼ੈਲਦਾਰ ਦਾ ਕਹਿਣਾ ਹੈ ਕਿ ਉਸ ਨੂੰ ਸੰਗੀਤ ਜਗਤ ਵਿੱਚ ਅਸਲ ਪਹਿਚਾਣ 'ਚਿੱਟੇ ਸੂਟ 'ਤੇ ਦਾਗ ਪੈ ਗਿਆ' ਨਾਲ ਹੀ ਮਿਲੀ ਸੀ ਕਿਉਂਕਿ ਇਹ ਗਾਣਾ ਅੱਜ ਵੀ ਲੋਕਾਂ ਦੀ ਪਹਿਲੀ ਪਸੰਦ ਹੈ । ਜ਼ੈਲਦਾਰ ਦਾ ਇਹ ਗਾਣਾ ਨਾਗਾਂ ਵਰਗੇ ਨੈਣ ਐਲਬਮ ਦਾ ਹੈ ।

https://www.youtube.com/watch?v=0pZ1gLwJtQ8

ਜ਼ੈਲਦਾਰ ਮੁਤਾਬਿਕ ਇਸ ਐਲਬਮ ਵਿੱਚ ਉਸ ਦੇ 8 ਗੀਤ ਸਨ ਤੇ ਇਸ ਗਾਣੇ ਨੂੰ ਐਲਬਮ ਵਿੱਚ ਇਸ ਲਈ ਸ਼ਾਮਿਲ ਕੀਤਾ ਗਿਆ ਸੀ ਤਾਂ ਜੋ 8 ਗੀਤਾਂ ਦੀ ਗਿਣਤੀ ਪੂਰੀ ਹੋ ਸਕੇ । ਪਰ ਜਦੋਂ ਕਿਸੇ ਹੋਰ ਕੰਪਨੀ ਨੇ ਉਹਨਾਂ ਦੇ ਇਸ ਗੀਤ ਨੂੰ ਟੀਵੀ ਚੈਨਲਾਂ ਤੇ ਪ੍ਰਸਾਰਿਤ ਕੀਤਾ ਤਾਂ ਇਹ ਗੀਤ ਹੋਰਨਾਂ ਗੀਤਾਂ ਤੋਂ ਸਭ ਤੋਂ ਵੱਧ ਹਿੱਟ ਹੋਇਆ । ਇਗ ਗੀਤ ਗੀਤਾ ਜ਼ੈਲਦਾਰ ਨੇ ਖੁਦ ਲਿਖਿਆ ਸੀ ।

https://www.youtube.com/watch?v=OyaUSFB0-f0

ਗਾਇਕੀ ਦੇ ਨਾਲ ਨਾਲ ਗੀਤਾ ਜ਼ੈਲਦਾਰ ਨੇ ਅਦਾਕਾਰੀ ਦੇ ਖੇਤਰ ਵਿੱਚ ਵੀ ਆਪਣੀ ਕਿਸਮਤ ਅਜਮਾਈ ਸੀ । ਉਹਨਾਂ ਨੇ ਪੰਜਾਬੀ ਫ਼ਿਲਮ 'ਪਿੰਕੀ ਮੋਗੇ ਵਾਲੀ' ਵਿੱਚ ਆਪਣੀ ਅਦਾਕਾਰੀ ਜਾ ਜ਼ੋਹਰ ਦਿਖਾਏ ਹਨ । ਇਸ ਤੋਂ ਇਲਾਵਾ 'ਵਿਆਹ 70 ਕਿਲੋਮੀਟਰ' ਵਿੱਚ ਵੀ ਕੰਮ ਕੀਤਾ ਹੈ ।

https://www.facebook.com/ptcpunjabi/videos/1086918838146211/

Related Post