ਗਾਇਕ ਗੀਤਾ ਜ਼ੈਲਦਾਰ ਦੇ ਨਵੇਂ ਗਾਣੇ 'Fragrance' ਦੇ ਰਿਲੀਜ਼ ਹੁੰਦੇ ਹੀ ਵੀਵਰਜ਼ ਦੀ ਗਿਣਤੀ ਪਹੁੰਚੀ ਲੱਖਾਂ ’ਚ

By  Rupinder Kaler November 30th 2019 11:17 AM

ਗਾਇਕ ਗੀਤਾ ਜ਼ੈਲਦਾਰ ਦਾ ਨਵਾਂ ਗਾਣਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵਰਲਡ ਵਾਈਡ ਰਿਲੀਜ਼ ਹੋ ਗਿਆ ਹੈ ।'Fragrance' ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਜ਼ੈਲਦਾਰ ਦੇ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਯੂਟਿਊਬ ’ਤੇ ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ ।

https://www.instagram.com/p/B5bYhD1p-z2/

ਗੀਤਾ ਜ਼ੈਲਦਾਰ ਦੇ ਇਸ ਗਾਣੇ ਵਿੱਚ ਕੁੜੀ ਦੇ ਰੂਪ ਦੀ ਸਿਫਤ ਕੀਤੀ ਗਈ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਹਨ ਤੇ ਇਸ ਗੀਤ ਨੂੰ Jassi X ਨੇ ਆਪਣੇ ਮਿਊਜ਼ਿਕ ਨਾਲ ਸਜਾਇਆ ਹੈ । ਗੀਤ ਦੀ ਵੀਡੀਓ Sukaran Pathak, Rupen Bhardwaj ਨੇ ਬਣਾਈ ਹੈ ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੀਤਾ ਜ਼ੈਲਦਾਰ ਨੇ ਗੁਰਲੇਜ਼ ਅਖ਼ਤਰ ਦੇ ਨਾਲ ਡਿਊਟ ਸੌਂਗ ਰਿਲੀਜ਼ ਕੀਤਾ ਸੀ । ਜ਼ੈਰਦਾਰ ਦੇ ਇਸ ਗਾਣੇ ਨੂੰ ਵੀ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਦਾ ਚੰਗਾ ਪਿਆਰ ਮਿਲਿਆ ਸੀ । ਇਸ ਗਾਣੇ ਵਿੱਚ ਗੀਤਾ ਜ਼ੈਲਦਾਰ ਨਾਲ ਮਾਡਲ ਕਮਲ ਖੰਗੂਰਾ ਨਜ਼ਰ ਆਏ ਸਨ ।

https://www.instagram.com/p/B3n8p12JbJZ/

Related Post