ਹੜ੍ਹ ਪੀੜ੍ਹਤਾਂ ਦੀ ਮਦਦ ਕਰਦੀ ਪੰਜਾਬ ਦੀ ਜਵਾਨੀ ਦੀ ਸਿਫ਼ਤ 'ਚ ਗੀਤਾ ਜ਼ੈਲਦਾਰ ਲੈ ਕੇ ਆਏ ਇਹ ਗੀਤ, ਦੇਖੋ ਵੀਡੀਓ

By  Aaseen Khan August 29th 2019 11:53 AM

ਦੁਨੀਆਂ 'ਚ ਜਿੱਥੇ ਕੋਈ ਮੁਸੀਬਤ ਆਉਂਦੀ ਹੈ ਤਾਂ ਪੰਜਾਬੀ ਵੱਧ ਚੜ੍ਹ ਕੇ ਸੇਵਾ ਲਈ ਅੱਗੇ ਜਾਂਦੇ ਹਨ। ਪਰ ਜਦੋਂ ਪੰਜਾਬ ਖੁਦ ਪਾਣੀ ਦੀ ਲਪੇਟ 'ਚ ਆਇਆ ਤਾਂ ਆਪਣਿਆਂ ਦੀ ਮਦਦ ਤਾਂ ਪੰਜਾਬੀ ਫਿਰ ਹਮੇਸ਼ਾ ਤਿਆਰ ਰਹਿੰਦੇ ਹਨ। ਅਜਿਹੀ ਸਿਫ਼ਤ ਪੰਜਾਬੀਆਂ ਦੀ ਗਾਇਕ ਗੀਤਾ ਜ਼ੈਲਦਾਰ ਨੇ ਗੀਤ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ 'ਚ ਗੀਤਾ ਜ਼ੈਲਦਾਰ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਜਿਸ ਪੰਜਾਬ ਜਵਾਨੀ ਨੂੰ ਨਸ਼ੇੜੀ ਕਹਿ ਕੇ ਬਦਨਾਮ ਕੀਤਾ ਜਾਂਦਾ ਰਿਹਾ ਹੈ ਅੱਜ ਉਹ ਹੀ ਸੇਵਾਦਾਰ ਬਣਕੇ ਅੱਗੇ ਆਏ ਹਨ।

ਗੀਤਾ ਜ਼ੈਲਦਾਰ ਨੇ ਇਸ ਗੀਤ 'ਚ ਸਰਕਾਰਾਂ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੇ ਬੇਹਾਲ ਕਿਸਾਨ ਦਾ ਜ਼ਿਕਰ ਵੀ ਕੀਤਾ ਹੈ। ਗੀਤਾ ਨੇ ਗੀਤ 'ਚ ਸਮੇਂ ਸਮੇਂ 'ਤੇ ਪੰਜਾਬ 'ਤੇ ਆਉਂਦੀਆਂ ਮੁਸੀਬਤਾਂ 'ਤੇ ਚਾਨਣਾ ਆਪਣੇ ਇਸ ਗੀਤ ਜ਼ਿੰਦਾਬਾਦ ਪੰਜਾਬ 'ਚ ਪਾਇਆ ਹੈ। ਗੀਤਾ ਜ਼ੈਲਦਾਰ ਤੋਂ ਇਲਾਵਾ ਗਾਇਕ ਆਰ ਨੇਤ ਨੇ ਵੀ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਨੂੰ ਗੀਤ ਰਾਹੀਂ ਬਿਆਨ ਕਰ ਚੁੱਕੇ ਹਨ।

ਹੋਰ ਵੇਖੋ : ਦਿਲ ਭਰ ਆਵੇਗਾ ਵੀਤ ਬਲਜੀਤ ਤੇ ਨਸੀਬੋ ਲਾਲ ਦਾ ਇਹ ਗੀਤ ਸੁਣ, ਟਰੈਂਡਿੰਗ 'ਚ ਛਾਇਆ ਵੀਡੀਓ

ਪੰਜਾਬੀ ਇੰਡਸਟਰੀ ਦੇ ਗਾਇਕਾਂ ਤੇ ਕਲਾਕਾਰਾਂ ਨੇ ਗਾਣਿਆਂ ਨਾਲ ਹੀ ਨਹੀਂ ਸਗੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਹੜ੍ਹ ਪੀੜ੍ਹਤਾਂ ਦੇ ਵਿਚ ਪਹੁੰਚ ਕੇ ਉਹਨਾਂ ਦੀ ਮਦਦ ਕੀਤੀ ਹੈ, ਜਿੰਨ੍ਹਾਂ 'ਚ ਹਿਮਾਂਸ਼ੀ ਖੁਰਾਣਾ, ਤਰਸੇਮ ਜੱਸੜ, ਕੁਲਬੀਰ ਝਿੰਜਰ, ਰੇਸ਼ਮ ਸਿੰਘ ਅਨਮੋਲ ਅਤੇ ਗਿੱਪੀ ਗਰੇਵਾਲ ਵਰਗੇ ਨਾਮ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੀ ਮਾਲੀ ਮਦਦ ਕਰ ਚੁੱਕੇ ਹਨ। ਕਲਾਕਾਰ ਹੀ ਨਹੀਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੇ ਹੜ੍ਹ ਪੀੜ੍ਹਤਾਂ ਦਾ ਦਰਦ ਸਮਝਿਆ ਹੈ ਅਤੇ ਹਰ ਪਿੰਡ ਤੋਂ ਮਦਦ ਭੇਜੀ ਜਾ ਰਹੀ ਹੈ।

Related Post