ਗੀਤਾ ਜੈਲਦਾਰ ਦੇ ਗਾਣੇ ਨੂੰ ਲੈ ਕੇ ਪਿਆ ਪੰਗਾ, ਸ਼ੋਸਲ ਮੀਡੀਆ 'ਤੇ ਹੋਇਆ ਲੀਕ ਦੇਖੋ ਵੀਡੀਓ 

By  Rupinder Kaler October 31st 2018 01:07 PM

ਚਿੱਟੇ ਸੂਟ 'ਤੇ ਦਾਗ ਪੈ ਗਿਆ , ਹਾਰਟ ਬੀਟ ਵਰਗੇ ਹਿੱਟ ਗਾਣੇ ਦੇਣ ਵਾਲੇ ਗੀਤਾ ਜੈਲਦਾਰ ਨੂੰ ਵੱਡਾ ਝਟਕਾ ਲੱਗਾ ਹੈ । ਉਹਨਾਂ ਦਾ ਨਵਾਂ ਸਿੰਗਲ ਟ੍ਰੈਕ ਸ਼ੋਸਲ ਮੀਡੀਆ 'ਤੇ ਲੀਕ ਹੋ ਗਿਆ ਹੈ । ਇਸ ਸਭ ਦੀ ਜਾਣਕਾਰੀ ਖੁਦ ਗੀਤਾ ਜੈਲਦਾਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਦਿੱਤੀ ਹੈ । ਉਹਨਾਂ ਨੇ ਗਾਣੇ ਦੀ ਆਡੀਓ ਜਾਰੀ ਕਰਦੇ ਹੋਏ ਲਿਖਿਆ ਹੈ "ਜਿਉਂਦੇ ਵੱਸਦੇ ਰਹੋ ਲੀਕ ਕਰਨ ਵਾਲਿਓ ! ਅਸੀਂ ਗਾਣਾ ਹੋਰ ਬਣਾ ਲਵਾਂਗੇ" ।

ਹੋਰ ਵੇਖੋ :ਮਨਕਿਰਤ ਨੇ ਮੁਟਿਆਰ ਦਾ ਦੁਖਾਇਆ ਦਿਲ ,ਮੁਟਿਆਰ ਨੂੰ ਦਿਲ ਦੇਣ ਤੋਂ ਕੀਤਾ ਇਨਕਾਰ

https://www.instagram.com/p/BpintHJFbaK/?taken-by=geetazaildarofficial

ਗੀਤਾ ਜੈਲਦਾਰ ਦੀ ਇਸ ਪੋਸਟ ਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ, ਕਈ ਲੋਕਾਂ ਉਹਨਾਂ ਦੇ ਹੱਕ ਵਿੱਚ ਕਮੈਂਟ ਕਰ ਰਹੇ ਹਨ ਤੇ ਕਈ ਲੋਕ ਉਹਨਾਂ ਦੇ ਗੀਤਾਂ ਨੂੰ ਲੈ ਕੇ ਨਸੀਹਤ ਦੇ ਰਹੇ ਹਨ । ਜੈਲਦਾਰ ਦੇ ਲੀਕ ਹੋਏ ਗਾਣੇ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਲੋਕਾਂ ਨੇ ਕਮੈਂਟ ਬਾਕਸ ਵਿੱਚ ਲਿਖਿਆ ਹੈ ਕਿ ਇਹ ਗੀਤ ਉਹਨਾਂ ਦਾ ਹਿੱਟ ਗੀਤ ਹੈ, ਕਈਆਂ ਨੇ ਇਸ ਗੀਤ ਨੂੰ ਬੰਬ ਗੀਤ ਦਾ ਖਿਤਾਬ ਦਿੱਤਾ ਹੈ । ਚਾਰ ਪੈਗ ਟਾਈਟਲ ਹੇਠ ਵਾਇਰਲ ਹੋਏ ।

Geeta zaildar Geeta zaildar

ਇਸ ਗੀਤ ਦੇ ਸਰੋਤਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਗਈ ਹੈ । ਇਸ ਗਾਣੇ ਦੇ ਲੀਕ ਹੋਣ ਨੂੰ ਲੈ ਕੇ ਜਿਸ ਤਰ੍ਹਾਂ ਦੀ ਪੋਸਟ ਜੈਲਦਾਰ ਨੇ ਪਾਈ ਹੈ ਉਸ ਤੋਂ ਲਗਦਾ ਹੈ ਕਿ ਉਹਨਾਂ ਨੂੰ ਕੁਝ ਫਰਕ ਨਹੀਂ ਪੈਂਦਾ । ਪਰ ਇੱਕ ਗੱਲ ਜ਼ਰੂਰ ਹੈ ਕਿ ਗੀਤਾ ਜੈਲਦਾਰ ਦੇ ਗਾਣਿਆਂ ਦਾ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਹਮੇਸਾ ਇੰਤਜ਼ਾਰ ਰਹਿੰਦਾ ਹੈ ।

Related Post