ਗਾਇਕ ਗੀਤਾ ਜ਼ੈਲਦਾਰ ਦੇ ਪਿੰਡ ਦੇ ਮੁੰਡੇ ਵੀ ਕਰ ਰਹੇ ਨੇ ਹੜ੍ਹ ਪੀੜ੍ਹਤਾਂ ਦੀ ਮਦਦ, ਗੀਤਾ ਜ਼ੈਲਦਾਰ ਨੇ ਦਿੱਤੀ ਸ਼ਾਬਾਸ਼,ਦੇਖੋ ਵੀਡੀਓ
ਪਿਛਲੇ ਦਿਨੀਂ ਆਏ ਪੰਜਾਬ 'ਚ ਹੜ੍ਹਾਂ ਦੇ ਚਲਦਿਆਂ ਲੱਖਾਂ ਲੋਕਾਂ ਦਾ ਜੀਵਨ ਲੀਹ 'ਤੇ ਲਿਆਉਣ ਲਈ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡਾਂ ਦੇ ਲੋਕ ਜੱਦੋ ਜਹਿਦ 'ਚ ਲੱਗੇ 'ਚ ਹੋਏ ਹਨ। ਕਈ ਪੰਜਾਬੀ ਕਲਾਕਾਰ ਵੀ ਇਸ ਕੰਮ ਲਈ ਅੱਗੇ ਆਏ ਹਨ ਅਤੇ ਹੜ੍ਹ ਪੀੜ੍ਹਤਾਂ ਦੀ ਮਦਦ ਕਰ ਰਹੇ ਹਨ। ਅਜਿਹਾ ਹੀ ਕੰਮ ਗਾਇਕ ਗੀਤਾ ਜ਼ੈਲਦਾਰ ਦੇ ਪਿੰਡ ਦੇ ਨੌਜਵਾਨ ਵੀ ਕਰ ਰਹੇ ਹਨ ਜਿਸ ਦੀ ਵੀਡੀਓ ਉਹਨਾਂ ਆਪਣੇ ਸ਼ੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
View this post on Instagram
ਗੀਤਾ ਜ਼ੈਲਦਾਰ ਦਾ ਕਹਿਣਾ ਹੈ ਕਿ ਜੇਕਰ ਕੋਈ ਹੋਰ ਵੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਉਹਨਾਂ ਦੇ ਪਿੰਡ ਦੀ ਟੀਮ ਨਾਲ ਸੰਪਰਕ ਵੀ ਕਰ ਸਕਦਾ ਹੈ। ਇਸ ਦੇ ਨਾਲ ਹੈ ਗੀਤਾ ਜ਼ੈਲਦਾਰ ਨੇ ਨਵੀਂ ਪੀੜ੍ਹੀ ਵੱਲੋਂ ਕੀਤੇ ਜਾ ਰਹੇ ਇਸ ਕੰਮ ਲਈ ਉਹਨਾਂ ਨੂੰ ਸ਼ਾਬਾਸ਼ ਦਿੱਤੀ ਹੈ ਤੇ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਵੀ ਕੀਤੀ ਹੈ। ਗੀਤਾ ਜ਼ੈਲਦਾਰ ਨੇ ਵੀਡੀਓ ਦੀ ਕੈਪਸ਼ਨ 'ਚ ਵੀ ਲਿਖਿਆ ਹੈ "ਜੇ ਕਿਸੇ ਵੀ ਵੀਰ ਨੇ ਹੜ੍ਹ ਪੀੜ੍ਹਤ ਲੋਕਾਂ ਦੀ ਸੇਵਾ ਕਰਨੀ ਆ ਸਾਡੀ ਟੀਮ ਨਾਲ ਵੀ ਸੰਪਰਕ ਕਰ ਸਕਦੇ ਹੋ ਜਾਂ ਖਾਲਸਾ ਏਡ ਦੀ ਟੀਮ ਨਾਲ"।
ਹੋਰ ਵੇਖੋ : ‘ਮਾਲਵੇ ਦੀ ਜੱਟੀ’ ਦੀ ਅਣਖ ਤੇ ਆਬਰੂ ਦੀ ਦਾਸਤਾਨ ਦਰਸਾਏਗੀ ਪੀਟੀਸੀ ਬਾਕਸ ਆਫ਼ਿਸ ਦੀ ਇਹ ਨਵੀਂ ਫ਼ਿਲਮ

ਉਂਝ ਤਾਂ ਬਹੁਤ ਸਾਰੇ ਹਰ ਪਿੰਡ ਚੋਂ ਹੀ ਲੋਕ ਮਦਦ ਲਈ ਅੱਗੇ ਆਏ ਹਨ ਪਰ ਜੇਕਰ ਪੰਜਾਬੀ ਕਲਾਕਾਰਾਂ ਦੀ ਗੱਲ ਕਰੀਏ ਤਾਂ ਤਰਸੇਮ ਜੱਸੜ, ਕੁਲਬੀਰ ਝਿੰਜਰ, ਹਿਮਾਂਸ਼ੀ ਖੁਰਾਣਾ ਅਤੇ ਗਿੱਪੀ ਗਰੇਵਾਲ ਵਰਗੇ ਕਈ ਵੱਡੇ ਨਾਮ ਹਨ ਜਿਹੜੇ ਹੜ੍ਹ ਪੀੜ੍ਹਤਾਂ ਦੀ ਮਦਦ 'ਚ ਲੱਗੇ ਹੋਏ ਹਨ।