ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੈਨੇਲੀਆ ਡਿਸੂਜ਼ਾ ਵੀ ਹੋਈ ਕੋਰੋਨਾ ਪਾਜ਼ੀਟਿਵ, ਦੱਸਿਆ ਕਿਵੇਂ ਇਸ ਬਿਮਾਰੀ ਨੂੰ ਦਿੱਤੀ ਮਾਤ

By  Shaminder August 31st 2020 12:02 PM

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਨੇ ਹੁਣ ਤੱਕ ਕਈ ਬੇਸ਼ਕੀਮਤੀ ਜ਼ਿੰਦਗੀਆਂ ਲੈ ਲਈਆਂ ਹਨ । ਆਮ ਲੋਕਾਂ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਵੀ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ । ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਅਤੇ ਰਿਤੇਸ਼ ਦੇਸ਼ਮੁਖ ਦੀ ਪਤਨੀ ਜੈਨੇਲੀਆ ਡਿਸੂਜ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਸੀ ਜਿਸ ਤੋਂ ਬਾਅਦ ਉਹ 21 ਦਿਨਾਂ ਤੋਂ ਆਈਸੋਲੇਸ਼ਨ ‘ਚ ਸੀ ।

https://www.instagram.com/p/CEebYQSJI0J/

ਜੈਨੇਲੀਆ ਡਿਸੂਜ਼ਾ ਦੇਸ਼ਮੁਖ ਕੋਰੋਨਾਵਾਇਰਸ ਦੀ ਸ਼ਿਕਾਰ ਸੀ। ਪਿਛਲੇ 21 ਦਿਨਾਂ ਤੋਂ ਜੈਨੇਲੀਆ ਆਈਸੋਲੇਸ਼ਨ ਵਿੱਚ ਸੀ। ਹੁਣ ਉਨ੍ਹਾਂ ਨੇ ਇਸ ਬਿਮਾਰੀ 'ਤੇ ਜਿੱਤ ਹਾਸਲ ਕਰ ਲਈ ਹੈ। ਜੈਨੇਲੀਆ ਨੇ ਸੋਸ਼ਲ ਮੀਡੀਆ 'ਤੇ ਇਹ ਖਬਰ ਸਾਂਝੀ ਕੀਤੀ ਹੈ।

https://www.instagram.com/p/CDL5WT-J2d1/

ਉਨ੍ਹਾਂ ਲਿਖਿਆ, "ਮੈਂ ਤਿੰਨ ਹਫਤੇ ਪਹਿਲਾ ਕੋਰੋਨਾ ਪੌਜ਼ੇਟਿਵ ਪਾਈ ਗਈ ਸੀ। ਪਿਛਲੇ 21 ਦਿਨਾਂ ਤੋਂ ਮੈਂ ਅਸੇਮਪਟੋਮੳਟਚਿ ਹਾਂ। ਰੱਬ ਦਾ ਸ਼ੁਕਰ ਹੈ ਕਿ ਮੇਰੀ ਕੋਰੋਨਾ ਰਿਪੋਰਟ ਹੁਣ ਨੈਗੇਟਿਵ ਆਈ ਹੈ।

https://www.instagram.com/p/CAAKaOrpuOS/

21 ਦਿਨ ਆਈਸੋਲੇਸ਼ਨ 'ਚ ਰਹਿਣਾ ਮੇਰੇ ਲਈ ਚੁਣੌਤੀ ਭਰਿਆ ਸੀ। ਮੈਂ ਖੁਸ਼ ਹਾਂ ਕਿ ਆਪਣੇ ਪਰਿਵਾਰ ਕੋਲ ਵਾਪਸ ਜਾ ਰਹੀ ਹਾਂ।" ਇਸ ਦੇ ਨਾਲ ਹੀ ਜੈਨੇਲੀਆ ਨੇ ਇਸ ਮਹਾਂਮਾਰੀ ਤੋਂ ਬਚਣ ਲਈ ਮੈਸੇਜ ਦਿੱਤਾ ਕਿ ਆਪਣੇ ਆਲੇ-ਦੁਆਲੇ ਪਿਆਰ ਫੈਲਾਓ, ਇਹੀ ਅਸਲ ਤਾਕਤ ਹੈ ਜਿਸ ਦੀ ਸਾਨੂੰ ਜ਼ਰੂਰਤ ਹੈ। ਟੈਸਟ ਜਲਦ ਕਰਵਾਓ, ਹੈਲਥੀ ਖਾਣਾ ਖਾਓ ਤੇ ਆਪਣੇ ਆਪ ਨੂੰ ਫਿੱਟ ਰੱਖੋ।

Related Post