ਦਲੇਰ ਮਹਿੰਦੀ ਦੀ ਬੁਲੰਦ ਆਵਾਜ਼ ਵਿੱਚ ਪੇਸ਼ ਹੈ ਫ਼ਿਲਮ 'ਗੋਲ੍ਡ' ਦਾ ਨਵਾਂ ਗੀਤ 'ਘਰ ਲਾਏਂਗੇ ਗੋਲ੍ਡ'

By  Rajan Sharma July 26th 2018 01:40 PM

ਦੇਸ਼ ਭਗਤੀ ਨਾਲ ਭਰਪੂਰ ਅਕਸ਼ੇ ਕੁਮਾਰ akshay kumar ਦੀ ਫਿਲਮ ‘ਗੋਲਡ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ‘ਚ ਅਕਸ਼ੇ ਇਕ ਹਾਕੀ ਖਿਡਾਰੀ ਦੀ ਭੂਮਿਕਾ ਨਿਭਾਅ ਰਹੇ ਹਨ ਜਿਸ ਨੇ ਓਲੰਪਿਕ ‘ਚ ਭਾਰਤ ਨੂੰ ਆਪਣਾ ਪਹਿਲਾ ਸੋਨੇ ਦਾ ਤਗਮਾ ਜਿਤਾਇਆ ਸੀ। ਇਸ ਟਰੇਲਰ ਨੂੰ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਲਿਖਿਆ, ”ਉਹ ਸੁਪਨਾ ਜਿਸਨੇ ਸਾਡੇ ਪੂਰੇ ਦੇਸ਼ ਨੂੰ ਇਕੱਠੇ ਜੋੜ ਦਿੱਤਾ, ਦੇਖੋ ਭਾਰਤ ਦੀ ਕਹਾਣੀ Gold ‘ਚ। ਤੇ ਹੁਣ ਅਸੀ ਗੱਲ ਕਰਾਂਗੇ ਫ਼ਿਲਮ ਦੇ ਨਵੇਂ ਆਏ ਗੀਤ "ਘਰ ਲਾਏਂਗੇ ਗੋਲ੍ਡ" ਦੀ| ਇਹ ਇੱਕ ਮੋਟੀਵੇਸ਼ਨਲ ਗੀਤ ਹੈ| ਇਸ ਗੀਤ ਦੇ ਬੋਲ ਜਿੱਥੇ ਜਾਵੇਦ ਅਖ਼ਤਰ ਦੁਆਰਾ ਲਿਖੇ ਗਏ ਹਨ ਓਥੇ ਹੀ ਇਸਨੂੰ ਆਪਣੀ ਆਵਾਜ਼ ਦਿੱਤੀ ਹੈ ਦਲੇਰ ਮਹਿੰਦੀ ਨੇ| ਦਲੇਰ ਮਹਿੰਦੀ ਨਲ ਉਹਨਾਂ ਦਾ ਸਾਥ ਦਿੱਤਾ ਹੈ ਸਚਿਨ ਜਿਗਰ ਨੇ| ਇਸਦਾ ਮਿਊਜ਼ਿਕ ਵੀ ਉਹਨਾਂ ਵਲੋਂ ਹੀ ਦਿੱਤਾ ਗਿਆ ਹੈ|

https://www.youtube.com/watch?v=R1nFmZMtw_s

ਉੱਥੇ ਹੀ ਅਕਸ਼ੇ akshay kumar ਨੇ ਇਸ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਸੀ, ”ਉਹ ਸੁਪਨਾ ਜੋ ਪੂਰੇ ਦੇਸ਼ ਨੇ ਇਕੱਠੇ ਦੇਖਿਆ ਸੀ, ਉਹ ਸੁਪਨਾ ਜੋ 1936 ‘ਚ ਸ਼ੁਰੂ ਹੋਇਆ ਸੀ, ਉਹ ਸੁਪਨਾ ਜਿਸਨੂੰ ਪੂਰਾ ਹੋਣ ‘ਚ 12 ਸਾਲ ਲੱਗੇ…ਦੇਖਣ ਲਈ ਤਿਆਰ ਹੋ ਜਾਓ”।ਦੱਸਣਯੋਗ ਹੈ ਕਿ ਫਿਲਮ ‘ਗੋਲਡ’ gold ਦਾ ਨਿਰਦੇਸ਼ਨ ਰੀਨਾ ਕਾਗਤੀ ਨੇ ਕੀਤਾ ਹੈ ਜਦਕਿ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਉੱਥੇ ਹੀ ਇਸ ਫਿਲਮ ਨਾਲ ਟੀ. ਵੀ. ਅਦਾਕਾਰਾ ਮੌਨੀ ਰਾਏ ਬਾਲੀਵੁੱਡ ‘ਚ ਡੈਬਿਊ ਕਰ ਰਹੀ ਹੈ। ਅਕਸ਼ੇ ਅਤੇ ਮੌਨੀ ਤੋਂ ਇਲਾਵਾ ਇਸ ਫਿਲਮ ‘ਚ ਕੁਣਾਲ ਕਪੂਰ, ਵਿਨੀਤ ਕੁਮਾਰ ਸਿੰਘ, ਅਮਿਤ ਸਾਧ ਅਤੇ ਸਨੀ ਕੌਸ਼ਲ ਵਰਗੇ ਕਲਾਕਾਰ ਅਹਿਮ ਭੂਮਿਕਾ ‘ਚ ਹਨ। ਇਹ ਫਿਲਮ ਸਿਨੇਮਾਘਰਾਂ ‘ਚ 15 ਅਗਸਤ ਨੂੰ ਰਿਲੀਜ਼ ਹੋਵੇਗੀ।

gold akshay kumar

Related Post