ਕਿਸਾਨਾਂ ਦੇ ਹੱਕ ‘ਚ ਆਏ ਅੰਮ੍ਰਿਤ ਮਾਨ ‘ਤੇ ਗਿੱਪੀ ਗਰੇਵਾਲ, ਅੰਮ੍ਰਿਤ ਮਾਨ ਨੇ ਰੈਲੀ ਨੂੰ ਕੀਤਾ ਸੰਬੋਧਿਤ

By  Shaminder September 25th 2020 06:03 PM

ਕਿਸਾਨਾਂ ਦੇ ਹੱਕ ‘ਚ ਪੰਜਾਬੀ ਇੰਡਸਟਰੀ ਦੇ ਵੱਡੇ ਕਲਾਕਾਰਾਂ ਨੇ ਸਮਰਥਨ ਕਰਦੇ ਹੋਏ ਧਰਨੇ ‘ਚ ਭਾਗ ਲਿਆ । ਗਾਇਕ ਅੰਮ੍ਰਿਤ ਮਾਨ ਵੀ ਕਿਸਾਨਾਂ ਦੇ ਹੱਕ ‘ਚ ਅੱਗੇ ਆਏ ਅਤੇ ਇੱਕ ਰੈਲੀ ਨੂੰ ਸੰਬੋਧਿਤ ਕੀਤਾ । ਜਿਸਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Amrit Maan Amrit Maan

ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਿਸਾਨਾਂ ਦੇ ਧਰਨੇ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਸਾਨਾਂ ਦਾ ਸਮਰਥਨ ਕੀਤਾ ਹੈ ।

ਹੋਰ ਪੜ੍ਹੋ:ਅੰਮ੍ਰਿਤ ਮਾਨ ਆਪਣੀ ਮਾਂ ਨੂੰ ਕਰ ਰਹੇ ਹਨ ਮਿਸ, ਯਾਦ ਵਿੱਚ ਬਣਵਾਉਣ ਜਾ ਰਹੇ ਹਨ ਟੈਟੂ

Gippy Gippy

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੈਂ ਕਿਸਾਨ ਦਾ ਪੁੱਤ ਆਂ, ਹਾੜੀ ਸਾਉਣੀ ਦੇ ਘਾਟੇ ਵਾਧੇ ਵੀ ਜਾਣਦਾ ਹਾਂ ਅਤੇ ਖੇਤਾਂ ‘ਚ ਡੁੱਲਦੇ ਪਸੀਨੇ ਬਾਰੇ ਵੀ ।

Gippy Grewal Gippy Grewal

ਕਿਸਾਨ ਨਾਲ ਧੱਕਾ ਸਾਰੇ ਜਹਾਨ ਦੇ ਨਾਲ ਬੇਇਨਸਾਫੀ, ਮੈਂ ਕਿਸਾਨ ਵਿਰੋਧੀ ਬਿੱਲ ਦਾ ਵਿਰੋਧ ਕਰਦਾ ਹਾਂ ਅਤੇ ਅੱਜ ਹੋ ਰਹੇ ਚੱਕਾ ਜਾਮ ਦਾ ਸਮਰਥਨ ਕਰਦਾ ਹਾਂ ।ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਕਿਸਾਨ ਵਿਰੋਧੀ ਬਿੱਲ ਨੂੰ ਰੱਦ ਕਰੇ’।

 

View this post on Instagram

 

ਮੂਹਰੇ ਹੋਕੇ ਲੜਾਂਗੇ ਨੀ ਪੁੱਤ ਹਾਂ ਕਿਸਾਨ ਦੇ? ਨੌਜਵਾਨ ਕਿਸਾਨ ਏਕਤਾ ਜ਼ਿੰਦਾਬਾਦ ✊?

A post shared by Amrit Maan (@amritmaan106) on Sep 25, 2020 at 2:12am PDT

 

Related Post