'ਲਾਲ ਸਿੰਘ ਚੱਡਾ' ਦੇ ਸੈੱਟ 'ਤੇ ਪਹੁੰਚੇ ਹੈਪੀ ਰਾਏਕੋਟੀ ਅਤੇ ਗਿੱਪੀ ਗਰੇਵਾਲ, ਕੀ ਚੱਲ ਰਹੀ ਹੈ ਜਲਦ ਹੀ ਕੁਝ ਨਵਾਂ ਲਿਆਉਣ ਦੀ ਤਿਆਰੀ !

By  Shaminder March 5th 2020 10:44 AM

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਮਿਰ ਖ਼ਾਨ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਿੱਪੀ ਗਰੇਵਾਲ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ "ਕੱਲ੍ਹ ਮੈਂ ਲਾਲ ਸਿੰਘ ਚੱਡਾ ਦੇ ਸੈੱਟ 'ਤੇ ਗਿਆ ਸੀ । ਆਮਿਰ ਭਾਜੀ ਨੇ ਮੈਨੂੰ ਲਾਲ ਚੱਡਾ ਦੇ ਕੁਝ ਦ੍ਰਿਸ਼ ਅਤੇ ਗਾਣੇ ਵਿਖਾਏ ।

ਹੋਰ ਵੇਖੋ:ਗਿੱਪੀ ਗਰੇਵਾਲ ਨੇ ਮਾਂ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਤਸਵੀਰ, ਲਿਖਿਆ ਇਹ ਸੁਨੇਹਾ

https://www.instagram.com/p/B9VjSvnJCDD/

ਉਨ੍ਹਾਂ ਦੀ ਪ੍ਰਫਾਰਮੈਂਸ ਬਾਕਮਾਲ ਸੀ, ਇੱਕ ਹੋਰ ਮਾਸਟਰ ਪੀਸ। ਡਾਕਟਰ ਅਦਵੈਤ ਚੰਦਨ ਨੇ ਸ਼ਾਨਦਾਰ ਕੰਮ ਕੀਤਾ ਹੈ ।ਖ਼ਾਸ ਕਰਕੇ ਉਨ੍ਹਾਂ ਨੇ ਦਸਤਾਰ ਨੂੰ ਬਹੁਤ ਸਨਮਾਨ ਦਿੱਤਾ ।ਪੰਜਾਬੀ ਹੋਣ ਦੇ ਨਾਤੇ ਮੈਂ ਲਾਲ ਸਿੰਘ ਚੱਡਾ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹ ਸਾਡੇ ਮਾਣ 'ਦਸਤਾਰ' ਨੂੰ ਬਹੁਤ ਹੀ ਸਤਿਕਾਰ ਦਿੰਦੇ ਹਨ ।

https://www.instagram.com/p/B9Vid0hFGp6/

ਆਉ ਇਸ ਮਾਸਟਰ ਪੀਸ ਫ਼ਿਲਮ ਦਾ ਕ੍ਰਿਸਮਸ ਤੱਕ ਇੰਤਜ਼ਾਰ ਕਰੀਏ ਅਤੇ ਆਮਿਰ ਭਾਜੀ ਵੱਲੋਂ ਇਸ ਤਰ੍ਹਾਂ ਦਾ ਨਿੱਘਾ ਪਿਆਰ ਦੇਣ ਲਈ ਧੰਨਵਾਦ, ਮੈਨੂੰ ਸੱਚਮੁੱਚ ਆਮਿਰ ਭਾਜੀ ਵਰਗੇ ਦੋਸਤ, ਸਲਾਹਕਾਰ ਹੋਣ ਦਾ ਬਹੁਤ ਵੱਡਾ ਮਾਣ ਮਿਲਿਆ ਹੈ' ।

https://www.instagram.com/p/B9UCypyJrOh/

ਇਸ ਮੌਕੇ ਹੈਪੀ ਰਾਏਕੋਟੀ ਵੀ ਆਮਿਰ ਖ਼ਾਨ ਦੇ ਨਾਲ ਮੌਜੂਦ ਸਨ । ਦੋਨਾਂ ਦੀ ਮੌਜੂਦਗੀ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਸ਼ਾਇਦ ਫ਼ਿਲਮ 'ਲਾਲ ਸਿੰਘ ਚੱਡਾ' 'ਚ ਹੈਪੀ ਰਾਏਕੋਟੀ ਅਤੇ ਗਿੱਪੀ ਗਰੇਵਾਲ ਵੀ ਸ਼ਾਇਦ ਕੁਝ ਕਰਨ ਜਾ ਰਹੇ ਨੇ ।

Related Post