9 ਸਾਲਾਂ ਬਾਅਦ ਇਸ ਫ਼ਿਲਮ ਵਿੱਚ ਨਜ਼ਰ ਆਵੇਗੀ ਗਿੱਪੀ ਗਰੇਵਾਲ ਤੇ ਨੀਰੂ ਬਾਜ਼ਵਾ ਦੀ ਜੋੜੀ, ਫ਼ਿਲਮ ਦਾ ਪੋਸਟਰ ਆਇਆ ਸਾਹਮਣੇ
ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ ਇੱਕ ਵਾਰ ਫਿਰ ਵੱਡੇ ਪਰਦੇ ਤੇ ਨਜ਼ਰ ਆਵੇਗੀ । ਗਿੱਪੀ ਤੇ ਨੀਰੂ ਫਿਲਮ 'ਪਾਣੀ 'ਚ ਮਧਾਣੀ' 'ਚ ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਸ ਦਾ ਪੋਸਟਰ ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ :
ਸੰਜੇ ਦੱਤ ਨੇ ਕੈਂਸਰ ਦੀ ਬਿਮਾਰੀ ਨੂੰ ਦਿੱਤੀ ਮਾਤ, ਤਾਜ਼ਾ ਰਿਪੋਰਟ ’ਚ ਹੋਇਆ ਖੁਲਾਸਾ
ਧਰਮਿੰਦਰ ਨੇ ਕੁਝ ਇਸ ਤਰ੍ਹਾਂ ਮਨਾਇਆ ਬੇਟੇ ਸੰਨੀ ਦਿਓਲ ਦਾ ਜਨਮ ਦਿਨ, ਵੀਡੀਓ ਕੀਤੀਆਂ ਸਾਂਝੀਆਂ

ਇਸ ਰਿਲੀਜ਼ ਹੋਏ ਪੋਸਟਰ 'ਚ ਦੋਵਾਂ ਦੀ ਲੁਕ ਕਾਫੀ ਵੱਖਰੀ ਨਜ਼ਰ ਆ ਰਹੀ ਹੈ। ਫਿਲਮ ਦੇ ਪੋਸਟਰ ਨੂੰ ਸ਼ੇਅਰ ਕਰਦਿਆਂ ਗਿੱਪੀ ਨੇ ਲਿਖਿਆ ‘ਐਂਤਕੀ ਵੱਖਰੀ ਹੈ ਕਹਾਣੀ, ਪਾਈ ਐ ਪਾਣੀ 'ਚ ਮਧਾਣੀ'। ਇਹ ਫਿਲਮ ਸਾਲ 2021 ਨੂੰ 12 ਫਰਵਰੀ ਵੈਲੇਨਟਾਈਨ ਦੇ ਮੌਕੇ 'ਤੇ ਰਿਲੀਜ਼ ਹੋ ਰਹੀ ਹੈ। ਇਸ ਰੋਮਾਂਟਿਕ-ਕਾਮੇਡੀ ਫਿਲਮ 'ਚ ਗਿੱਪੀ 'ਗੁੱਲੀ' ਤੇ ਨੀਰੂ 'ਸੋਹਣੀ' ਦੇ ਕਿਰਦਾਰ 'ਚ ਨਜ਼ਰ ਆਉਣਗੇ।

ਫਿਲਮ ਵੀ ਗਿੱਪੀ ਗਰੇਵਾਲ ਦੇ ਆਪਣੇ ਬੈਨਰ 'ਹੰਬਲ ਮੋਸ਼ਨ ਪਿਕਚਰ' ਹੇਠ ਰਿਲੀਜ਼ ਹੋਵੇਗੀ। ਇਸ ਦੇ ਨਾਲ ਫਿਲਮ 'ਚ ਕਾਮੇਡੀ ਦਾ ਤੜਕਾ ਪਾਕਿਸਤਾਨੀ ਕਾਮੇਡੀਅਨ ਇਫਤਿਕਾਰ ਠਾਕੁਰ ਲਾਉਣਗੇ ਅਤੇ ਉਨ੍ਹਾਂ ਦਾ ਸਾਥ ਦੇਣਗੇ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ , ਹਰਬੀ ਸੰਘਾ ਤੇ ਨਰੇਸ਼ ਕਥੂਰੀਆ। ਇਸ ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਡਾਇਰੈਕਟਰ ਵਿਜੈ ਕੁਮਾਰ ਅਰੋੜਾ ਇਸ ਫਿਲਮ ਨੂੰ ਡਾਇਰੈਕਟ ਕਰਨਗੇ।
View this post on Instagram