ਗਿੱਪੀ ਗਰੇਵਾਲ ਨੇ ਯੁੱਧਵੀਰ ਮਾਣਕ ਨਾਲ ਤਸਵੀਰਾਂ ਸਾਂਝੀਆਂ ਕਰ ਕੀਤੀ ਅਰਦਾਸ

By  Aaseen Khan August 14th 2019 12:18 PM

ਕੁਲਦੀਪ ਮਾਣਕ ਪੰਜਾਬੀ ਸੰਗੀਤ ਦਾ ਉਹ ਨਾਮ ਜਿਹੜਾ ਰਹਿੰਦੀ ਦੁਨੀਆਂ ਤੱਕ ਅਮਰ ਰਹਿਣ ਵਾਲਾ ਹੈ। ਕੁਲਦੀਪ ਮਾਣਕ ਦੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਹੀ ਉਹਨਾਂ ਦਾ ਪੁੱਤਰ ਯੁੱਧਵੀਰ ਮਾਣਕ ਵੀ ਬਿਮਾਰ ਚੱਲ ਰਿਹਾ ਹੈ। ਯੁੱਧਵੀਰ ਮਾਣਕ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿੰਨ੍ਹਾਂ 'ਚ ਉਹ ਹਰ ਵਾਰ ਪਹਿਲਾਂ ਨਾਲੋਂ ਠੀਕ ਜਾਪਦੇ ਹਨ।

ਗਿੱਪੀ ਗਰੇਵਾਲ ਨੇ ਵੀ ਹੁਣ ਕੁਝ ਤਸਵੀਰਾਂ ਸਾਂਝੀਆਂ ਕਰ ਯੁੱਧਵੀਰ ਮਾਣਕ ਲਈ ਪਰਮਾਤਮਾ ਅੱਗੇ ਉਸ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਹੈ। ਗਿੱਪੀ ਗਰੇਵਾਲ ਨੇ ਲਿਖਿਆ ਹੈ 'ਵਾਹਿਗੁਰੂ ਚੜ੍ਹਦੀਕਲਾ 'ਚ ਰੱਖੇ ਛੋਟੇ ਵੀਰ ਯੁੱਧਵੀਰ ਮਾਣਕ ਨੂੰ'।

ਹੋਰ ਵੇਖੋ : ਰਵਿੰਦਰ ਗਰੇਵਾਲ ਨੇ ਆਪਣੀ ਇਹ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਪੁੱਛਿਆ ਅਨੋਖਾ ਸਵਾਲ

 

View this post on Instagram

 

Waheguru ChardiKala Vich Rakhe Sade Veer Yudhveer Manak nu...? Love you bro ???

A post shared by Gippy Grewal (@gippygrewal) on Aug 13, 2019 at 10:54pm PDT

ਦੱਸ ਦਈਏ ਯੁੱਧਵੀਰ ਮਾਣਕ ਅਤੇ ਗਿੱਪੀ ਗਰੇਵਾਲ ਕਾਫੀ ਚੰਗੇ ਦੋਸਤ ਹਨ। ਸ਼ੁਰੂਆਤੀ ਦਿਨਾਂ 'ਚ ਦੋਨੋਂ ਇਕੱਠੇ ਗੱਭਰੂ ਅਤੇ ਏਨੀ ਸੋਹਣੀ ਰੱਬ ਨੇ ਬਣਾਈ ਕਾਸਤੋਂ ਵਰਗੇ ਗੀਤ ਵੀ ਗਾ ਚੁੱਕੇ ਹਨ ਜਿਹੜੇ ਕਿ ਦਰਸ਼ਕਾਂ ਵੱਲੋਂ ਖਾਸੇ ਮਕਬੂਲ ਕੀਤੇ ਗਏ ਸਨ।ਉਮੀਦ ਕਰਦੇ ਹਾਂ ਯੁੱਧਵੀਰ ਮਾਣਕ ਬਹੁਤ ਜਲਦ ਸਿਹਤਯਾਬ ਹੋਣਗੇ ਅਤੇ ਪੰਜਾਬੀ ਸੰਗੀਤ 'ਚ ਮੁੜ ਸਰਗਰਮ ਹੋਣਗੇ।

Related Post