ਗਿੱਪੀ ਗਰੇਵਾਲ ਤੇ ਜਾਨੀ ਨੇ ਦਰਸ਼ਕਾਂ ਨੂੰ ਦਿੱਤਾ ਵੱਡਾ ਤੋਹਫ਼ਾ, ਕੀ ਤੁਸੀਂ ਵੀ ਹੋ ਉਤਸਾਹਿਤ ?

By  Aaseen Khan May 26th 2019 10:45 AM -- Updated: May 26th 2019 10:48 AM

ਗਿੱਪੀ ਗਰੇਵਾਲ ਤੇ ਜਾਨੀ ਨੇ ਦਰਸ਼ਕਾਂ ਨੂੰ ਦਿੱਤਾ ਵੱਡਾ ਤੋਹਫ਼ਾ, ਕੀ ਤੁਸੀਂ ਵੀ ਹੋ ਉਤਸਾਹਿਤ ? : ਕੱਲ੍ਹ ਯਾਨੀ 25 ਮਈ ਨੂੰ ਗੀਤਕਾਰ ਅਤੇ ਗਾਇਕ ਜਾਨੀ ਦਾ ਜਨਮ ਦਿਨ ਸੀ ਜਿਸ ਦੇ ਚਲਦਿਆਂ ਪੂਰੀ ਪੰਜਾਬੀ ਇੰਡਸਟਰੀ ਵੱਲੋਂ ਉਹਨਾਂ ਨੂੰ ਜਨਮ ਦਿਨ ਦੇ 'ਤੇ ਮੁਬਾਰਕਾਂ ਦਿੱਤੀਆਂ ਗਈਆਂ ਹਨ। ਪਰ ਗਿੱਪੀ ਗਰੇਵਾਲ ਤੇ ਜਾਨੀ ਨੇ ਇਸ ਮੌਕੇ ਦਰਸ਼ਕਾਂ ਨੂੰ ਤੋਹਫ਼ਾ ਦਿੱਤਾ ਹੈ। ਜੀ ਹਾਂ ਗਿੱਪੀ ਗਰੇਵਾਲ ਵੱਲੋਂ ਜਾਨੀ ਦੇ ਜਨਮ ਦਿਨ 'ਤੇ ਨਵੀਂ ਮਿਊਜ਼ਿਕ ਐਲਬਮ ਦਾ ਐਲਾਨ ਕੀਤਾ ਹੈ। ਜਿਸ ਦੇ ਗੀਤ ਜਾਨੀ ਵੱਲੋਂ ਲਿਖੇ ਜਾਣਗੇ ਤੇ ਹੋ ਸਕਦਾ ਹੈ ਕਿ ਜਾਨੀ ਦੀ ਅਵਾਜ਼ 'ਚ ਵੀ ਗੀਤ ਸੁਨਣ ਨੂੰ ਮਿਲਣ।

 

View this post on Instagram

 

Lao Ajj chottae veer @jaani777 Da happy birthday aa te tuhade layi mere te jaani walon nawa tohafa bus jaldi...? Happy birthday bro ? New Album coming soon..? #gippygrewal

A post shared by Gippy Grewal (@gippygrewal) on May 25, 2019 at 1:42am PDT

ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਜਾਨੀ ਨਾਲ 'ਆਸਕਰ' ਵਰਗੇ ਗੀਤ ਕਰ ਚੁੱਕੇ ਹਨ ਜਿੰਨ੍ਹਾਂ ਨੇ ਬਹੁਤ ਸਫਲਤਾ ਹਾਸਿਲ ਕੀਤੀ ਹੈ। ਦੱਸ ਦਈਏ ਜਾਨੀ ਦੇ 30 ਵੇਂ ਜਨਮ ਦਿਨ ਦੇ ਮੌਕੇ ਗਿੱਪੀ ਗਰੇਵਾਲ ਨੇ ਇਸ ਐਲਬਮ ਦਾ ਐਲਾਨ ਕੀਤਾ ਹੈ। ਇਹ ਐਲਬਮ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਹੋਰ ਵੇਖੋ : ਕਰਮਜੀਤ ਅਨਮੋਲ ਦੀ ਅਵਾਜ਼ 'ਚ 'ਮੁਕਲਾਵਾ' ਫ਼ਿਲਮ ਦਾ ਵੱਖਰੇ ਢੰਗ ਨਾਲ ਗਾਇਆ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

ਫਿਲਹਾਲ ਗਿੱਪੀ ਗਰੇਵਾਲ ਆਪਣੀ ਨਵੀਂ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦਾ ਸਫ਼ਲਤਾ ਦਾ ਅਨੰਦ ਮਾਣ ਰਹੇ ਹਨ।  ਫ਼ਿਲਮ ਨੂੰ ਬਾਕਸ ਆਫ਼ਿਸ 'ਤੇ ਚੰਗਾ ਰਿਸਪਾਂਸ ਮਿਲ ਰਿਹਾ ਹੈ। ਜਾਨੀ ਦੇ ਜਨਮ ਦਿਨ 'ਤੇ ਬੀ ਪਰਾਕ ਸਮੇਤ ਹੋਰ ਵੀ ਕਈ ਵੱਡੇ ਸਿਤਾਰਿਆਂ ਨੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ।

Related Post