ਗਿੱਪੀ ਗਰੇਵਾਲ ਲੈ ਕੇ ਆ ਰਹੇ ਹਨ ਇੱਕ ਹੋਰ ਹਿੱਟ ਫ਼ਿਲਮ ‘ਕੈਰੀ ਆਨ ਜੱਟਾ-3’
Rupinder Kaler
November 27th 2019 03:27 PM
ਬਾਲੀਵੁੱਡ ਵਾਂਗ ਪਾਲੀਵੁੱਡ ਵਿੱਚ ਸੀਕਵਲ ਫ਼ਿਲਮਾਂ ਦਾ ਸਿਲਸਿਲਾ ਕਾਫੀ ਚਿਰ ਤੋਂ ਚਲਦਾ ਆ ਰਿਹਾ ਹੈ । ਪਰ ਹੁਣ ਥ੍ਰੀਕੁਅਲ ਫ਼ਿਲਮਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ । ਜੀ ਹਾਂ ਹੁਣ ਪਾਲੀਵੁੱਡ ਵਿੱਚ ਕਿਸੇ ਇੱਕ ਫ਼ਿਲਮ ਦੇ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ-ਤਿੰਨ ਪਾਰਟ ਬਣਨ ਲੱਗੇ ਹਨ । ਹੁਣ ਪੰਜਾਬੀ ਇੰਡਸਟਰੀ ਦੇ ਸੂਪਰਸਟਾਰ ਗਿੱਪੀ ਗਰੇਵਾਲ ਆਪਣੀ ਸੁਪਰ ਹਿੱਟ ਫ਼ਿਲਮ ‘ਕੈਰੀ ਆਨ ਜੱਟਾ’ ਦਾ ਤੀਜਾ ਭਾਗ ਲੈ ਕੇ ਆ ਰਹੇ ਹਨ ।