ਗਿੱਪੀ ਗਰੇਵਾਲ ਅਤੇ ਦਿਲਜੀਤ ਦੋਸਾਂਝ ਤੋਂ ਬਾਅਦ ਐਮੀ ਵਿਰਕ ਨੇ ਵੀ ਬਣਾਏ ਸਿਕਸ ਪੈਕ ਐਬਸ

By  PTC Buzz November 28th 2017 07:54 AM

ਪੰਜਾਬੀ ਫ਼ਿਲਮ ਇੰਡਸਟਰੀ ਦੇ ਸਿਤਾਰੇ ਵੀ ਅੱਜ ਕਲ ਆਪਣੀ ਫਿੱਟਨੈਸ ਤੇ ਬਹੁਤ ਜ਼ਿਆਦਾ ਧਿਆਨ ਦੇਣ ਲੱਗ ਪਏ ਨੇ | ਇਕ ਸਮਾਂ ਸੀ ਜਦੋਂ ਪੰਜਾਬੀ ਸਿਤਾਰਿਆਂ ਦੀਆਂ ਮੁੱਛਾਂ ਚਕਵੀਆਂ ਹੋਣ ਤੇ ਉਸਦੀ ਅਣਖ ਦਾ ਅੰਦਾਜ਼ਾ ਲੱਗਿਆ ਜਾ ਸਕਦਾ ਸੀ | ਪਰ ਅੱਜ ਕਲ ਤਾਂ ਕਲਾਕਾਰ ਦੀ ਅਣਖ ਦਾ ਅੰਦਾਜ਼ਾ ਡੋਲਿਆਂ ਦੀ ਮੋਟਾਈ ਤੇ ਸਿੱਨੇ ਦੀ ਚੌੜਾਈ ਤੋਂ ਲੱਗ ਜਾਂਦਾ ਹੈ ਤੇ ਨਾਲ ਹੀ ਵੇਖਿਆ ਜਾਂਦਾ ਹੈ ਉਨ੍ਹਾਂ ਦੇ ਸਿਕਸ ਪੈਕ ਐਬਸ ਦਾ ਸੈੱਟ | ਸੋ ਹਾਲ ਹੀ 'ਚ ਸਿਕਸ ਐਬਸ ਦਾ ਮੁਕਾਬਲਾ ਪੰਜਾਬੀ ਸ੍ਟਾਰਸ ਦੇ ਵਿਚ ਵਧਦਾ ਹੋਇਆ ਨਜ਼ਰ ਆ ਰਿਹਾ ਹੈ | ਜਿੱਥੇ ਇਕ ਪਾੱਸੇ ਗਿੱਪੀ ਗਰੇਵਾਲ Gippy Grewal ਨੇ ਫ਼ਰ੍ਰਾਰ ਦੇ ਲੈ ਸਿਕਸ ਪੈਕ ਐਬਸ ਬਣਾਏ ਸੀ, ਓਥੇ ਦਿਲਜੀਤ ਦੋਸਾਂਝ Diljit Dosanjh ਨੇ ਸਰਦਾਰ ਜੀ 2 ਦੇ ਵਿਚ ਆਪਣੇ ਸਿਕਸ ਪੈਕ ਐਬਸ ਦਾ ਜਲਵਾ ਦਿਖਾਇਆ ਸੀ | ਤੇ ਹਾਲ ਹੀ 'ਚ ਐਮੀ ਵਿਰਕ Ammy Virk ਵੀ ਇਸ ਦੌੜ ਵਿਚ ਸ਼ਾਮਿਲ ਹੋਏ ਤੇ ਉਨ੍ਹਾਂ ਨੇ ਵੀ ਫੇਸਬੁੱਕ ਤੇ ਸਿਕਸ ਪੈਕ ਐਬਸ ਦੇ ਨਾਲ ਆਪਣੀ ਇਕ ਤਸਵੀਰ ਸਾਂਝਾ ਕਿੱਤੀ | ਵੇਖੋ ਜੋ ਵੀ ਕਹੋ ਸਿਕਸ ਪੈਕ ਐਬਸ ਦੇ ਨਾਲ ਸਾਡੇ ਪੰਜਾਬੀ ਸਿਤਾਰੇ ਫੱਬ ਬਹੁਤ ਰਹੇ ਨੇ !

Related Post