ਗਿੱਪੀ ਗਰੇਵਾਲ ਤੇ ਐਮੀ ਵਿਰਕ ਦਾ ਸਿਨੇਮਾ 'ਤੇ ਹੋਵੇਗਾ ਭੇੜ, ਇੱਕੋ ਦਿਨ ਹੋ ਰਹੀਆਂ ਨੇ ਦੋਨਾਂ ਦੀਆਂ ਫ਼ਿਲਮਾਂ ਰਿਲੀਜ਼
ਗਿੱਪੀ ਗਰੇਵਾਲ ਤੇ ਐਮੀ ਵਿਰਕ ਦਾ ਸਿਨੇਮਾ 'ਤੇ ਹੋਵੇਗਾ ਭੇੜ, ਇੱਕੋ ਦਿਨ ਹੋ ਰਹੀਆਂ ਨੇ ਦੋਨਾਂ ਦੀਆਂ ਫ਼ਿਲਮਾਂ ਰਿਲੀਜ਼ : ਗਿੱਪੀ ਗਰੇਵਾਲ ਅਤੇ ਐਮੀ ਵਿਰਕ ਪੰਜਾਬ ਦੇ ਦੋ ਵੱਡੇ ਸੁਪਰਸਟਾਰ ਹਨ। ਦੋਨਾਂ ਨੇ ਹੀ ਗਾਇਕੀ ਤੋਂ ਅਦਾਇਗੀ ਦੀ ਦੁਨੀਆਂ 'ਚ ਵੱਡੀਆਂ ਮੱਲਾਂ ਮਾਰੀਆਂ ਹਨ। ਜਿੱਥੇ ਗਿੱਪੀ ਗਰੇਵਾਲ ਇਸ ਸਾਲ ਕਈ ਫ਼ਿਲਮਾਂ ਲੈ ਕੇ ਆ ਰਹੇ ਹਨ ਉੱਥੇ ਹੀ ਐਮੀ ਵਿਰਕ ਵੀ ਬੈਕ ਟੂ ਬੈਕ ਪੰਜਾਬੀ ਪਰਦੇ 'ਤੇ ਛਾਉਣ ਵਾਲ਼ੇ ਹਨ। ਪਰ ਅਗਲੇ ਮਹੀਨੇ ਇਹ ਦੋਨੋਂ ਸਿਤਾਰੇ ਆਪਸ 'ਚ ਭਿੜਨ ਵੀ ਜਾ ਰਹੇ ਹਨ। ਜੀ ਹਾਂ ਗਲਤ ਨਾਂ ਸਮਝੋ ਅਸੀਂ ਗੱਲ ਕਰ ਰਹੇ ਹਾਂ ਐਮੀ ਵਿਰਕ ਅਤੇ ਗਿੱਪੀ ਗਰੇਵਾਲ ਦੀ ਆਉਣ ਵਾਲੀਆਂ ਫ਼ਿਲਮਾਂ ਦੀ ਜਿਹੜੀਆਂ 24 ਮਈ ਨੂੰ ਪਰਦੇ 'ਤੇ ਇੱਕ ਦੂਸਰੇ ਨੂੰ ਟੱਕਰ ਦੇਣ ਵਾਲੀਆਂ ਹਨ। ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਮੁਕਲਾਵਾ ਅਤੇ ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਦੀ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਇੱਕ ਹੀ ਦਿਨ ਰਿਲੀਜ਼ ਹੋਣ ਜਾ ਰਹੀਆਂ ਹਨ।
View this post on Instagram
ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਫ਼ਿਲਮ ਮੁਕਲਾਵਾ ਜਿਹੜੀ ਕੇ ਰੋਮੈਂਟਿਕ ਕਾਮੇਡੀ ਜੌਨਰ ਦੀ ਫ਼ਿਲਮ ਹੋਣ ਵਾਲੀ ਹੈ, ਜਿਸ ਨੂੰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਐਮੀ ਵਿਰਕ,ਸੋਨਮ ਬਾਜਵਾ,ਗੁਰਪ੍ਰੀਤ ਘੁੱਗੀ,ਬੀ.ਐਨ.ਸ਼ਰਮਾ, ਸਰਬਜੀਤ ਚੀਮਾ, ਕਰਮਜੀਤ ਅਨਮੋਲ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ।
View this post on Instagram
ਉੱਥੇ ਹੀ ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਪਹਿਲੀ ਵਾਰ 24 ਮਈ 2019 ਨੂੰ ਵੱਡੇ ਪਰਦੇ ‘ਤੇ ਇਕੱਠਿਆਂ ਨਜ਼ਰ ਆਉਣ ਵਾਲੇ ਹਨ। ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਨੂੰ ਕਰਣ ਆਰ ਗੁਲਾਨੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਲਿਉਸਟ੍ਰਾਈਡ ਐਂਟਰਟੇਨਮੈਂਟ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫਿਲਮ ‘ਚ ਪਿਆਰੀ ਜਿਹੀ ਲਵ ਸਟੋਰੀ ਦੇ ਨਾਲ ਨਾਲ ਕਾਮੇਡੀ ਦਾ ਤੜਕਾ ਵੀ ਦੇਖਣ ਨੂੰ ਮਿਲ਼ੇਗਾ।
gippy grewal and ammy virk
ਐਮੀ ਵਿਰਕ ਅਤੇ ਗਿੱਪੀ ਗਰੇਵਾਲ ਦੋਨੋਂ ਹੀ ਪੰਜਾਬੀ ਪਰਦੇ ਦੇ ਬਹੁਤ ਵੱਡੇ ਨਾਮ ਹਨ ਦੋਨੋਂ ਹੀ ਕਈ ਸੁਪਰਹਿੱਟ ਫ਼ਿਲਮਾਂ ਦੇ ਚੁੱਕ ਹਨ। ਪਰ ਦੇਖਣਾ ਹੋਵੇਗਾ 24 ਮਈ ਨੂੰ ਦਰਸ਼ਕ ਹੁਣ ਮੁਕਲਾਵਾ ਪਸੰਦ ਕਰਦੇ ਹਨ ਜਾਂ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਨੂੰ ਵੱਧ ਪਿਆਰ ਦਿੰਦੇ ਹਨ।