ਤੁਹਾਨੂੰ ਵੀ ਮੰਜੇ ਬਿਸਤਰੇ 'ਚ ਕੰਮ ਕਰਨ ਦਾ ਮਿਲ ਸਕਦਾ ਹੈ ,ਕਿਵੇਂ ਵੇਖੋ ਵੀਡਿਓ 

By  Shaminder February 7th 2019 10:49 AM

ਕੀ ਤੁਸੀਂ ਫਿਲਮ 'ਚ ਕੰਮ ਕਰਨਾ ਚਾਹੁੰਦੇ ਹੋ ! ਹਾਂ ਤਾਂ ਫਿਰ ਇੰਤਜ਼ਾਰ ਕਿਸ ਗੱਲ ਦਾ ਹੈ । ਗਿੱਪੀ ਗਰੇਵਾਲ ਵਰਗੇ ਅਦਾਕਾਰ ਨਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ ।ਜੀ ਹਾਂ ਤੁਸੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੰਨੇ ਪ੍ਰਮੰਨੇ ਇਸ ਗਾਇਕ ਅਤੇ ਅਦਾਕਾਰ ਨਾਲ ਕੰਮ ਕਰ ਸਕਦੇ ਹੋ ।

ਹੋਰ ਵੇਖੋ :ਅਜੇ ਦੇਵਗਨ ਦਾ ਰਿਤੇਸ਼ ਦੇਸ਼ਮੁਖ ਨੇ ਉਡਾਇਆ ਮਜ਼ਾਕ, ਵੀਡਿਓ ਦੇਖਕੇ ਤੁਸੀਂ ਵੀ ਹੱਸ ਹੱਸ ਕੇ ਹੋ ਜਾਓਗੇ ਦੂਹਰੇ, ਦੇਖੋ ਵੀਡਿਓ

https://www.instagram.com/p/BtkBJoLnHhr/

ਪਰ ਇਸ ਲਈ ਤੁਹਾਨੂੰ ਥੋੜੀ ਜਿਹੀ ਮਿਹਨਤ ਕਰਨੀ ਪਵੇਗੀ । ਜੀ ਹਾਂ ਤੁਸੀਂ ਆਪਣੇ ਸਟਾਇਲ 'ਚ ਮੰਜੇ ਬਿਸਤਰੇ -੨ ਦਾ ਫਨੀ ਜਿਹਾ ਟ੍ਰੇਲਰ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿਉ ਅਤੇ ਜੇ ਤੁਹਾਡਾ ਟੈਲੇਂਟ ਅਦਾਕਾਰ ਗਿੱਪੀ ਗਰੇਵਾਲ ਨੂੰ ਪਸੰਦ ਆਇਆ ਤਾਂ ਮੰਜੇ ਬਿਸਤਰੇ ਥ੍ਰੀ 'ਚ ਤੁਹਾਨੂੰ ਇੱਕ ਕਲਾਕਾਰ ਦੇ ਤੌਰ 'ਤੇ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ ।

ਹੋਰ ਵੇਖੋ :13 ਸਾਲਾਂ ਦੀ ਉਮਰ ‘ਚ ਵਿਰਾਸਤ ਸੰਧੂ ਨੇ ਲਗਾਇਆ ਸੀ ਪਹਿਲਾ ਅਖਾੜਾ, ਮਿਊਜ਼ਿਕ ‘ਚ ਕਰੀਅਰ ਬਨਾਉਣ ਲਈ ਇਸ ਸਖਸ਼ ਨੇ ਕੀਤੀ ਸੀ ਮਦਦ

https://www.instagram.com/p/Btd0gx0nxw1/

ਦੱਸ ਦਈਏ ਕਿ  ਆਪਣੀ ਫਿਲਮ ਮੰਜੇ ਬਿਸਤਰੇ -੨ ਨੂੰ ਲੈ ਕੇ ਗਿੱਪੀ ਗਰੇਵਾਲ ਕਾਫੀ ਐਕਸਾਇਟਡ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਹ ਨਵੇਂ ਕਲਾਕਾਰਾਂ ਨੂੰ ਸੱਦਾ ਦੇ ਰਹੇ  ਨੇ ਅਤੇ ਮੰਜੇ ਬਿਸਤਰੇ -੨ ਦੇ ਟ੍ਰੇਲਰ ਨੂੰ ਰੋਚਕ ਤਰੀਕੇ ਨਾਲ ਪੇਸ਼ ਕਰਨ ਲਈ ਲੋਕਾਂ ਤੋਂ ਸੁਝਾਅ ਵੀ ਮੰਗ ਰਹੇ ਨੇ ।

Related Post