'ਅਰਦਾਸ' ਤੇ 'ਅਰਦਾਸ ਕਰਾਂ' ਵਰਗੀਆਂ ਫ਼ਿਲਮਾਂ ਬਨਾਉਣ ਲਈ ਇਸ ਸਖਸ਼ ਨੇ ਗਿੱਪੀ ਗਰੇਵਾਲ ਨੂੰ ਕੀਤਾ ਸੀ ਪ੍ਰੇਰਿਤ 

By  Rupinder Kaler June 21st 2019 12:23 PM

ਹਿੱਟ ਗਾਇਕ, ਸ਼ਾਨਦਾਰ ਅਦਾਕਾਰ ਤੇ ਵਧੀਆ ਨਿਰਦੇਸ਼ਕ ਇਹ ਸਾਰੇ ਗੁਣ ਜੇ ਕਿਸੇ ਵਿੱਚ ਹਨ ਤਾਂ ਉਹ ਗਿੱਪੀ ਗਰੇਵਾਲ ਹੈ । ਗਿੱਪੀ ਗਰੇਵਾਲ ਉਹ ਸਖਸ਼  ਹਨ ਜਿਹੜੇ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਵਿੱਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਨ । ਕੁਝ ਨਵਾਂ ਕਰਨ ਦਾ ਅੰਦਾਜ਼ਾ ਉਹਨਾਂ ਦੀ ੨੦੧੬ ਵਿੱਚ ਆਈ ਫ਼ਿਲਮ ਅਰਦਾਸ ਤੋਂ ਲਗਾਇਆ ਜਾ ਸਕਦਾ ਹੈ । ਇਹ ਫ਼ਿਲਮ ਹੋਰ ਫ਼ਿਲਮਾਂ ਤੋਂ ਹੱਟਕੇ ਸੀ ਤੇ ਇਸ ਫ਼ਿਲਮ ਵਿੱਚ ਗਿੱਪੀ ਨੇ ਲੀਹ ਤੋਂ ਹੱਟ ਕੇ ਕੁਝ ਨਵਾਂ ਕਰਨ ਦੀ ਕੋਸ਼ਿਸ ਕੀਤੀ ਸੀ ।

https://www.youtube.com/watch?v=Wm73yx3Qq20

ਜਦੋਂ ਇਹ ਫ਼ਿਲਮ ਰਿਲੀਜ਼ ਹੋਈ ਤਾਂ ਇਸ ਫ਼ਿਲਮ ਦੀ ਕਹਾਣੀ ਨੇ ਨਾਂ ਸਿਰਫ ਹਰ ਇੱਕ ਦੇ ਦਿਲ ਨੂੰ ਛੂਹਿਆ ਬਲਕਿ ਫ਼ਿਲਮ ਬਾਕਸ ਆਫ਼ਿਸ ਤੇ ਵੀ ਹਿੱਟ ਰਹੀ । ਇਸੇ ਲਈ ਹੁਣ ਗਿੱਪੀ ਇਸ ਫ਼ਿਲਮ ਦਾ ਸੀਕਵਲ 'ਅਰਦਾਸ ਕਰਾਂ' ਲੈ ਕੇ ਆ ਰਹੇ ਹਨ । ਇਸ ਫ਼ਿਲਮ ਦੇ ਟਰੇਲਰ ਦਾ ਪਹਿਲਾ ਚੈਪਟਰ ਰਿਲੀਜ਼ ਹੋ ਗਿਆ ਹੈ ਜਿਹੜਾ ਕਿ ਲੋਕਾਂ ਨੂੰ ਬਹੁਤ ਪਸੰਦ ਆਇਆ ਹੈ ।

https://www.youtube.com/watch?v=UOprGzb5ZDY

ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਵੀ ਬਾਕਸ ਆਫ਼ਿਸ ਤੇ ਹਿੱਟ ਹੋਣ ਵਾਲੀ ਹੈ । ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜਿੱਥੇ ਕਮੇਡੀ ਤੇ ਰੋਮਾਂਟਿਕ ਫ਼ਿਲਮਾਂ ਦਾ ਦੌਰ ਚੱਲ ਰਿਹਾ ਹੈ ਉੱਥੇ ਸਭ ਤੋਂ ਵੱਖ ਵਿਸ਼ੇ ਤੇ ਫ਼ਿਲਮ ਬਨਾਉਣ ਦਾ ਵਿਚਾਰ ਗਿੱਪੀ ਨੂੰ ਕਿਵੇਂ ਆਇਆ । ਦਰਅਸਲ ਇਸ ਬਾਰੇ ਗਿੱਪੀ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ।

Gippy-Grewal-Family Gippy-Grewal-Family

ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ 'ਉਹਨਾਂ ਤੋਂ ਜ਼ਿਆਦਾ ਉਹਨਾਂ ਦੀ ਪਤਨੀ ਤੇ ਬੱਚੇ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਹਨ, ਤੇ ਉਹਨਾਂ ਤੋਂ ਪ੍ਰੇਰਨਾ ਲੈ ਕੇ ਹੀ ਉਹਨਾਂ ਨੇ ਅਰਦਾਸ ਵਰਗੀ ਫ਼ਿਲਮ ਬਨਾਉਣ ਦਾ ਵਿਚਾਰ ਉਹਨਾਂ ਦੇ ਮਨ ਵਿੱਚ ਆਇਆ ਸੀ।' ਗਿੱਪੀ ਨੇ ਖੁਲਾਸਾ ਕੀਤਾ ਕਿ ਉਹਨਾਂ ਦੀ ਪਤਨੀ ਰਵਨੀਤ ਕੌਰ ਉਹਨਾਂ ਦੀ ਪ੍ਰੇਰਨਾ ਹਨ । ਉਹਨਾਂ ਨੇ ਹੀ ਗਿੱਪੀ ਨੂੰ ਇਸ ਤਰ੍ਹਾਂ ਦੀ ਫ਼ਿਲਮ ਬਨਾਉਣ ਲਈ ਪਰੇਰਿਆ ਸੀ ।

 

Related Post