ਗਿੱਪੀ ਗਰੇਵਾਲ ਦੀ ਫ਼ਿਲਮ ਪੋਸਤੀ ਦੀ ਸ਼ੂਟਿੰਗ ਗੁਰੂ ਘਰ 'ਚ ਅਰਦਾਸ ਕਰਨ ਤੋਂ ਬਾਅਦ ਹੋਈ ਸ਼ੁਰੂ

By  Shaminder November 4th 2019 09:56 AM

ਗਿੱਪੀ ਗਰੇਵਾਲ ਦੀ ਫ਼ਿਲਮ ਪੋਸਤੀ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ । ਇਸ ਦੀਆਂ ਕੁਝ ਤਸਵੀਰਾਂ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਿਆਂ ਕਰਦਿਆਂ ਹੋਇਆਂ ਗਿੱਪੀ ਗਰੇਵਾਲ ਨੇ ਲਿਖਿਆ ਕਿ 'ਸਤਿ ਸ੍ਰੀ ਅਕਾਲ ਜੀ ਤੁਹਡੇ ਸਭ ਦੀਆਂ ਸ਼ੁੱਭ ਇੱਛਾਵਾਂ ਨਾਲ ਤੇ ਤੁਹਾਡੇ ਸਭ ਦੇ ਪਿਆਰ ਨਾਲ ਅੱਜ ਅਸੀਂ ਫ਼ਿਲਮ ਪੋਸਤੀ ਦਾ ਮਹੂਰਤ ਕੀਤਾ ਹੈ। ਮੈਂ ਹੰਬਲ ਮੋਸ਼ਨ ਪਿਕਚਰਜ਼ ਵੱਲੋਂ ਅਤੇ ਖੁਦ ਪ੍ਰੋਡਿਊਸਰ ਦੇ ਤੌਰ 'ਤੇ ਸਾਡੇ ਲੇਖਕ ਤੇ ਡਾਇਰੈਕਟਰ ਰਾਣਾ ਰਣਬੀਰ ਨੂੰ ਤੇ ਉਹਦੀ ਸਮੁੱਚੀ ਟੀਮ ਨੂੰ ਸ਼ੁੱਭ ਇੱਛਾਵਾਂ ਤੇ ਮੁਬਾਰਕਬਾਦ ਦਿੰਦਾ ਹਾਂ।

https://www.instagram.com/p/B4Y8cDGgZxj/

ਅੱਜ ਅਸੀਂ ਫ਼ਿਲਮ ਪੋਸਤੀ ਦਾ ਮਹੂਰਤ ਗੁਰੂ ਘਰ ਦੇ ਵਿੱਚ ਅਰਦਾਸ ਕਰਕੇ ਬਾਬਾ ਜੀ ਤੋਂ ਆਸ਼ੀਰਵਾਦ ਲੈ ਕੇ ਅਤੇ ਪੰਜ ਬੂਟੇ ਲਾ ਕੇ ਕੀਤਾ ਹੈ। ਫਿਲਮ ਦਾ ਨਾਂ ਭਾਵੇਂ ਪੋਸਤੀ ਹੈ ਪਰ ਸਾਡੀ ਹਮੇਸ਼ਾਂ ਕੋਸ਼ਿਸ਼ ਹੁੰਦੀ ਹੈ ਕਿ ਸੁਥਰਾ ਅਤੇ ਸਾਰਥਿਕ ਮੰਨੋਰਜਨ ਦੇਣ ਵਾਲਾ ਸਿਨੇਮਾ ਬਣਾਇਆ ਜਾਵੇ। ਆਪਣਾ ਸਾਥ ਤੇ ਪਿਆਰ ਬਣਾਈ ਰੱਖਣਾ। ਤੁਹਾਡਾ ਆਪਣਾ ਗਿੱਪੀ ਗਰੇਵਾਲ"

https://www.instagram.com/p/B4WH4-pAJQg/

ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰਸ ਦੇ ਬੈਨਰ ਵੱਲੋਂ ਐਲਾਨੀ ਗਈ ਫ਼ਿਲਮ ਪੋਸਤੀ ਜਿਸ ਦੇ ਨਿਰਦੇਸ਼ਨ ਅਤੇ ਕਹਾਣੀ ਦੀ ਜਿੰਮੇਵਾਰੀ ਰਾਣਾ ਰਣਬੀਰ ਨੂੰ ਸੌਂਪੀ ਗਈ ਹੈ। ਫ਼ਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਹੋ ਚੁੱਕਿਆ ਹੈ। ਦੱਸ ਦਈਏ ਇਹ ਫ਼ਿਲਮ 2020 ‘ਚ 20 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।

Related Post