ਰਘਬੀਰ ਬੋਲੀ ਦਾ ਗੀਤ 'ਮੁੰਡੇ ਮਰ ਜਾਣਗੇ' ਹੋਇਆ ਰਿਲੀਜ਼ 

By  Shaminder October 8th 2018 06:52 AM

ਰਘਬੀਰ ਬੋਲੀ ਦਾ ਗੀਤ 'ਮੁੰਡੇ ਮਰ ਜਾਣਗੇ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਉਨ੍ਹਾਂ ਦਾ ਸਾਥ ਦਿੱਤਾ ਹੈ ਬੋਹੀਮੀਆਂ ਨੇ । ਰਘਬੀਰ ਬੋਲੀ ਨੇ ਜਿੱਥੇ ਇਸ ਗੀਤ ਨੂੰ ਇੱਕ ਨਵੇਂ ਰੰਗ 'ਚ ਗਾ ਕੇ ਸਰੋਤਿਆਂ ਦਾ ਦਿੱਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ,ਉੱਥੇ ਹੀ ਬੋਹੀਮੀਆਂ ਨੇ ਆਪਣੇ ਰੈਪ ਨਾਲ ਇਸ ਗੀਤ ਨੂੰ ਚਾਰ ਚੰਨ ਲਗਾਏ ਨੇ । ਬਿੰਨੂ ਢਿੱਲੋਂ ਨੇ ਇਸ ਗੀਤ ਦਾ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ਅਤੇ ਰਘਬੀਰ ਬੋਲੀ ਨੂੰ ਇਸ ਗੀਤ ਲਈ ਵਧਾਈ ਦਿੱਤੀ ਹੈ ।

ਹੋਰ ਵੇਖੋ : ‘ਮੁੰਡੇ ਮਰ ਜਾਣਗੇ’ ਦਾ ਟੀਜ਼ਰ ਹੋਇਆ ਜਾਰੀ ,ਬਿੰਨੂ ਢਿੱਲੋਂ ਨੇ ਦਿੱਤੀ ਵਧਾਈ

https://www.instagram.com/p/Bonoa5TgCrU/?hl=en&taken-by=binnudhillons

ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਜੇ.ਕੇ ਨੇ । ਇਸ ਦਾ ਵੀਡਿਓ ਬਣਾਇਆ ਹੈ ਬਲਜੀਤ ਸਿੰਘ ਦਿਓ ਨੇ । ਇਸ ਗੀਤ ਦੇ ਵੀਡਿਓ ਨੂੰ ਵਿਦੇਸ਼ ਦੀ ਧਰਤੀ 'ਤੇ ਤਿਆਰ ਕੀਤਾ ਗਿਆ ਹੈ । ਇਸ ਗੀਤ 'ਚ ਇੱਕ ਮੁਟਿਆਰ ਦੇ ਹੁਸਨ ਅਤੇ ਉਸ ਦੇ ਲੱਕ ਮਟਕਾਉਣ ਅਤੇ ਉਸ ਦੇ ਨਾਜ਼ ਨਖਰਿਆਂ ਦੀ ਗੱਲ ਕੀਤੀ ਗਈ ਹੈ ।

ਇਸ ਗੀਤ ਨੂੰ ਯੂਟਿਊਬ 'ਤੇ ਯੰਗਸਟਰ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਹੰਬਲ ਮਿਊਜ਼ਿਕ ਅਤੇ ਗਿੱਪੀ ਗਰੇਵਾਲ ਵੱਲੋਂ ਬਣਾਏ ਗਏ ਇਸ ਗੀਤ ਨੂੰ ਸਰੋਤਿਆਂ ਦਾ ਹੁੰਗਾਰਾ ਮਿਲ ਰਿਹਾ ਹੈ । ਰਘਬੀਰ ਬੋਲੀ ਨੇ ਇਸ ਤੋਂ ਵੀ ਪਹਿਲਾਂ ਕਈ ਹਿੱਟ ਗੀਤ ਗਾਏ ਨੇ ਅਤੇ ਹੁਣ ਉਨ੍ਹਾਂ ਦਾ ਇਹ ਗੀਤ 'ਮੁੰਡੇ ਮਰ ਜਾਣਗੇ' ਵੀ ਸਰੋਤਿਆਂ ਨੂੰ ਪਸੰਦ ਆ ਰਿਹਾ ਹੈ ।

Related Post