ਗਿੱਪੀ ਗਰੇਵਾਲ ਦਾ ਬੇਟਾ ਗੁਰਬਾਜ਼ ਆਪਣੇ ਵੱਡੇ ਭਰਾ ਨੂੰ ਨੀਂਦ ਤੋਂ ਜਗਾਉਂਦਾ ਆਇਆ ਨਜ਼ਰ, ਗਿੱਪੀ ਗਰੇਵਾਲ ਨੇ ਸਾਂਝਾ ਕੀਤਾ ਵੀਡੀਓ

By  Shaminder August 29th 2020 05:30 PM

ਗਿੱਪੀ ਗਰੇਵਾਲ ਅਕਸਰ ਆਪਣੇ ਬੱਚਿਆਂ ਦੇ ਨਾਲ ਵੀਡੀਓ ਸਾਂਝੇ ਕਰਦੇ ਰਹਿੰਦੇ ਨੇ । ਹੁਣ ਉਨ੍ਹਾਂ ਨੇ ਆਪਣੇ ਤਿੰਨਾਂ ਬੇਟਿਆਂ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਤਿੰਨਾਂ ਬੇਟਿਆਂ ਦੇ ਨਾਲ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਿੱਪੀ ਗਰੇਵਾਲ ਦਾ ਸਭ ਤੋਂ ਛੋਟਾ ਬੇਟਾ ਗੁਰਬਾਜ਼ ਗਰੇਵਾਲ ਆਪਣੇ ਵੱਡੇ ਭਰਾ ਛਿੰਦਾ ਨੂੰ ਸਵੇਰ ਹੋਣ ‘ਤੇ ਉਠਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।

ਇਸ ਵੀਡੀਓ ‘ਚ ਛਿੰਦਾ ਅਤੇ ਗੁਰਬਾਜ਼ ਦਾ ਬਹੁਤ ਹੀ ਕਿਊਟ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਦੱਸ ਦਈਏ ਗਿੱਪੀ ਗਰੇਵਾਲ ਦੇ ਬੱਚਿਆਂ ਦੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ ਅਤੇ ਦਰਸ਼ਕਾਂ ਨੂੰ ਉਨ੍ਹਾਂ ਦੇ ਇਹ ਵੀਡੀਓਜ਼ ਪਸੰਦ ਵੀ ਖੂਬ ਆਉਂਦੇ ਹਨ ।

https://www.instagram.com/p/CD_AYeRAwqt/

ਗਿੱਪੀ ਗਰੇਵਾਲ ਨੇ ਇਹ ਵੀਡੀਓ ਯੂਟਿਊਬ ‘ਤੇ ਸਾਂਝਾ ਕੀਤਾ ਹੈ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤਾਂ ਦੇ ਨਾਲ –ਨਾਲ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਵੀ ਦੇ ਚੁੱਕੇ ਹਨ ।

Related Post