ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਤਿੰਨਾਂ ਪੁੱਤਰਾਂ ਦੀ ਤਸਵੀਰ, ਟੈਕਨੋਲੋਜੀ ਦਾ ਇਸ ਤਰ੍ਹਾਂ ਕਰ ਰਹੇ ਇਸਤੇਮਾਲ

By  Shaminder July 15th 2020 10:48 AM

ਗਿੱਪੀ ਗਰੇਵਾਲ ਆਪਣੇ ਤਿੰਨਾਂ ਪੁੱਤਰਾਂ ਦੇ ਨਾਲ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਉਹ ਏਨੀਂ ਦਿਨੀਂ ਕੋਰੋਨਾ ਵਾਇਰਸ ਕਰਕੇ ਪੂਰਾ ਸਮਾਂ ਆਪਣੇ ਬੱਚਿਆਂ ਦੇ ਨਾਲ ਬਿਤਾ ਰਹੇ ਨੇ । ਕਦੇ ਉਹ ਆਪਣੇ ਬੱਚਿਆਂ ਦੇ ਨਾਲ ਪੰਜਾਬ ਦੀਆਂ ਪੇਂਡੂ ਖੇਡਾਂ ਖੇਡਦੇ ਨਜ਼ਰ ਆਉਂਦੇ ਹਨ ਅਤੇ ਕਦੇ ਉਨ੍ਹਾਂ ਦੇ ਭੰਗੜੇ ਅਤੇ ਹੋਰ ਐਕਟੀਵਿਟੀਜ਼ ਸਾਂਝੀਆਂ ਕਰਦੇ ਰਹਿੰਦੇ ਹਨ।

https://www.instagram.com/p/CCpckuUAUOq/

ਹੁਣ ਉਨ੍ਹਾਂ ਨੇ ਆਪਣੇ ਤਿੰਨਾਂ ਪੁੱਤਰਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ‘ਚ ਉਨ੍ਹਾਂ ਦੇ ਤਿੰਨੋ ਬੱਚੇ ਆਧੁਨਿਕ ਤਕਨੀਕ ਦਾ ਇਸਤੇਮਾਲ ਕਰ ਰਹੇ ਹਨ ।ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਤਿੰਨੋਂ ਜਣੇ ਆਪੋ ਆਪਣੇ ਕੰਮ ‘ਚ ਰੁੱਝੇ ਹੋਏ ਹਨ ।

https://www.instagram.com/p/CCkS1Cgg-Km/

ਤਿੰਨਾਂ ਦੀ ਇਹ ਕਿਊਟ ਜਿਹੀ ਤਸਵੀਰ ਸਭ ਨੂੰ ਪਸੰਦ ਆ ਰਹੀ ਹੈ ਅਤੇ ਲੋਕ ਲਗਾਤਾਰ ਇਸ ‘ਤੇ ਕਮੈਂਟਸ ਕਰ ਰਹੇ ਨੇ ਅਤੇ ਇਸ ਨੂੰ ਸ਼ੇਅਰ ਕਰ ਰਹੇ ਹਨ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਉਹ ਦੇ ਰਹੇ ਹਨ ।

https://www.instagram.com/p/CChw0-jAiqo/

ਇਸ ਦੇ ਨਾਲ ਹੀ ਉਹ ਗੀਤ ਵੀ ਗਾ ਰਹੇ ਨੇ । ਹਾਲ ਹੀ ‘ਚ ਉਨ੍ਹਾਂ ਨੇ ਇੱਕ ਤੋਂ ਇੱਕ ਹਿੱਟ ਗੀਤ ਕੱਢੇ ਹਨ ਜੋ ਕਿ ਕਾਫੀ ਮਕਬੂਲ ਹੋਏ ।

Related Post