ਗਿੱਪੀ ਗਰੇਵਾਲ ਦੇ ਨਵੇਂ ਗਾਣੇ ’ਤੇ ਲੁੱਡੀਆਂ ਪਾਉਂਦਾ ਨਜ਼ਰ ਆਇਆ ਉਹਨਾਂ ਦਾ ਛੋਟਾ ਬੇਟਾ ਗੁਰਬਾਜ਼ ਗਰੇਵਾਲ, ਵੀਡੀਓ ਵਾਇਰਲ

By  Rupinder Kaler July 1st 2020 08:48 AM

ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹਨ । ਉਹ ਅਕਸਰ ਆਪਣੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਇਹਨਾਂ ਵੀਡੀਓ ਤੇ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਦੀ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਗੁਰਬਾਜ਼ ਗਿੱਪੀ ਦੇ ਗਾਣੇ ਨੂੰ ਬਹੁਤ ਧਿਆਨ ਨਾਲ ਸੁਣ ਰਿਹਾ ਹੈ ਤੇ ਇਸ ਤੇ ਹੱਥ ਹਿਲਾਊਂਦਾ ਨਜ਼ਰ ਆ ਰਿਹਾ ਹੈ ।

https://www.instagram.com/p/CCD5azjgniR/

ਇਸ ਵੀਡੀਓ ਵਿੱਚ ਗੁਰਬਾਜ਼ ਦੀ ਮਾਸੂਮੀਅਤ ਹਰ ਇੱਕ ਦਾ ਦਿਲ ਮੋਹ ਲੈਂਦੀ ਹੈ । ਗਿੱਪੀ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗਿੱਪੀ ਦੇ ਬੇਟੇ ਗੁਰਬਾਜ਼ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀਆਂ ਹਨ । ਗਿੱਪੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਗਿੱਪੀ ਦਾ ਨਵਾਂ ਗਾਣਾ ‘ਵੈਰ’ ਰਿਲੀਜ਼ ਹੋਇਆ ਹੈ ਜਿਹੜਾ ਕਿ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।

https://www.instagram.com/p/CCD0NgcAfYq/

Related Post