ਗਿੱਪੀ ਗਰੇਵਾਲ ਨੇ ਬੇਟੇ ਛਿੰਦਾ ਗਰੇਵਾਲ ਦਾ ਵੀਡੀਓ ਕੀਤਾ ਸਾਂਝਾ, ਦੱਸਿਆ ਕਿਸ ਗੱਲੋਂ ਟੱਪ ਰਿਹਾ ਹੈ ਛਿੰਦਾ

By  Shaminder June 27th 2020 12:24 PM

ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਪੁੱਤਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਬੇਟਿਆਂ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਛਿੰਦਾ ਗਰੇਵਾਲ ਅੰਦਰੋਂ ਆਉਂਦਾ ਹੈ ਅਤੇ ਖੁਸ਼ੀ ‘ਚ ਨੱਚਦਾ ਹੈ । ਜਿਸ ‘ਤੇ ਗਿੱਪੀ ਏਕਮ ਨੂੰ ਪੁੱਛਦੇ ਹਨ ਕਿ ਇਸ ਨੂੰ ਕੀ ਹੋਇਆ ਹੈ ਤਾਂ ਛਿੰਦਾ ਕਹਿੰਦਾ ਹੈ ਕਿ ਉਸ ਦਾ ਭਾਰ ਵੱਧ ਗਿਆ ਹੈ ਅਤੇ ਇਸੇ ਖੁਸ਼ੀ ‘ਚ ਉਹ ਨੱਚ ਰਿਹਾ ਹੈ ।

https://www.instagram.com/p/CB6CiXGA6II/

ਦੱਸ ਦਈਏ ਕਿ ਗਿੱਪੀ ਗਰੇਵਾਲ ਅਕਸਰ ਆਪਣੇ ਬੱਚਿਆਂ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਤਿੰਨ ਪੁੱਤਰ ਹਨ। ਜਿਨ੍ਹਾਂ ਚੋਂ ਇੱਕ ਦਾ ਜਨਮ ਬੀਤੇ ਸਾਲ ਹੋਇਆ ਸੀ ।

https://www.instagram.com/p/CBaLz7Jgsm3/

ਉਨ੍ਹਾਂ ਦੇ ਸਭ ਤੋਂ ਛੋਟੇ ਬੇਟੇ ਦਾ ਨਾਂਅ ਗੁਰਬਾਜ਼ ਗਰੇਵਾਲ ਹੈ ਜੋ ਕਿ ਬਹੁਤ ਹੀ ਕਿਊਟ ਹੈ ਅਤੇ ਸੋਸ਼ਲ ਮੀਡੀਆ ‘ਤੇ ਉਸ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ।ਇਸ ਦੇ ਨਾਲ ਹੀ ਕਈ ਪੰਜਾਬੀ ਫ਼ਿਲਮਾਂ ਵੀ ਉਨ੍ਹਾਂ ਨੇ ਦਿੱਤੀਆਂ ਹਨ ।

Related Post