ਬਾਕਸ ਆਫ਼ਿਸ ਤੇ ਇੱਕ ਦਿਨ 'ਚ ਮਰ ਗਏ ਓਏ ਲੋਕੋ ਨੇ ਕੀਤੀ 2 ਕਰੋੜ ਤੋਂ ਵੱਧ ਕਮਾਈ

By  Rajan Sharma September 1st 2018 11:15 AM

ਦੇਸੀ ਰੌਕ ਸਟਾਰ ਗਿੱਪੀ ਗਰੇਵਾਲ gippy grewal ਦੀ ਕੱਲ੍ਹ ਹੀ ਫਿਲਮ 'ਮਰ ਗਏ ਓਏ ਲੋਕੋ' punjabi film ਦੁਨੀਆ ਭਰ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੇ ਪੂਰੇ ਇੰਡੀਆ 'ਚ 2 ਕਰੋੜ 4 ਲੱਖ 72 ਕਰੋੜ ਦਾ ਕਾਰੋਬਾਰ ਕਰ ਲਿਆ ਹੈ ਜਿਸ ਦੀ ਜਾਣਕਾਰੀ ਗਿੱਪੀ ਗਰੇਵਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾਕੇ ਦੱਸਿਆ| 'ਹੰਬਲ ਮੋਸ਼ਨ ਪਿਕਚਰ' ਬੈਨਰ ਦੇ ਹੇਠ ਬਣੀ ਇਹ ਗਿੱਪੀ ਗਰੇਵਾਲ ਦੀ ਤੀਜੀ ਫਿਲਮ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ ਤੋਂ ਇਲਾਵਾ ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬੀ.ਐੱਨ. ਸ਼ਰਮਾ, ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਕੌਰ ਭੰਗੂ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ| ਫਿਲਮ ਦੀ ਹੀਰੋਇਨ ਖੂਬਸੂਰਤ ਅਦਾਕਾਰਾ ਸਪਨਾ ਪੱਬੀ ਹੈ।

https://www.instagram.com/p/BnK9ptbj_oU/?taken-by=gippygrewal

ਜੇਕਰ ਆਪਾਂ ਇਸ ਫ਼ਿਲਮ mar gaye oye loko ਦੀ ਗੱਲ ਕਰੀਏ ਤਾਂ ਇਹ ਇੱਕ ਬਹੁਤ ਹੀ ਵਧੀਆ ਕਾਮੇਡੀ ਫ਼ਿਲਮ ਹੈ ਅਤੇ ਦੁਨੀਆਭਰ ਵਿੱਚ ਇਸਨੂੰ ਬਹੁਤ ਹੁੰਗਾਰਾ ਮਿਲ ਰਿਹਾ ਹੈ| ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਨੂੰ ਗਿਪੀ ਗਰੇਵਾਲ gippy grewal ਨੇ ਖੁਧ ਹੀ ਲਿਖਿਆ ਅਤੇ ਪ੍ਰੋਡਿਊਸ ਕੀਤਾ ਹੈ |

mar gaye oye loko

Related Post