ਮੁੜ ਤੋਂ ਸਭ ਨੂੰ ਹਸਾਉਣ ਆ ਰਹੀ ਹੈ ਗਿੱਪੀ ਗਰੇਵਾਲ ਦੀ ਫ਼ਿਲਮ ਮੰਜੇ ਬਿਸਤਰੇ 2

By  Rajan Sharma September 4th 2018 11:08 AM

ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ਮਰ ਗਏ ਓਏ ਲੋਕੋ ਬਾਕਸ ਆਫ਼ਿਸ ਤੇ ਪੂਰੀਆਂ ਧਮਾਲਾਂ ਪਾ ਰਹੀ ਹੈ ਅਤੇ ਸਭ ਦੁਆਰਾ ਬੇਹੱਦ ਪਸੰਦ ਕੀਤੀ ਜਾ ਰਹੀ ਹੈ| ਦੱਸ ਦੇਈਏ ਕਿ ਗਿੱਪੀ ਗਰੇਵਾਲ gippy grewal ਨੇ ਆਪਣੇ ਫੈਨਸ ਨਾਲ ਇਕ ਹੋਰ ਖੁਸ਼ਖਬਰੀ ਸਾਂਝੀ ਕਰ ਦਿੱਤੀ ਹੈ ਉਹ ਹੈ ਫ਼ਿਲਮ ਮੰਜੇ ਬਿਸਤਰੇ 2 punjabi film ਦੀ ਰਿਲੀਜ਼ ਹੋਣ ਦੀ ਤਾਰੀਖ ਬਾਰੇ| ਗਿੱਪੀ ਗਰੇਵਾਲ ਨੇ ਪੋਸਟ ਸਾਂਝਾ ਕਰਦੇ ਹੋਏ ਦੱਸਿਆ ਕਿ ਫ਼ਿਲਮ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ| ਇਹ ਅਸੀਂ ਉਹਨਾਂ ਦੀ ਇੰਸਟਾਗ੍ਰਾਮ ਤੇ ਜਾਰੀ ਕੀਤੀ ਪੋਸਟ ਨੂੰ ਵੇਖ ਕੇ ਦਸ ਰਹੇ ਹਾਂ| ਮੰਜੇ ਬਿਸਤਰੇ 2 ਗਿੱਪੀ ਗਰੇਵਾਲ ਦੁਆਰਾ ਹੀ ਲਿੱਖੀ ਗਈ ਹੈ ਅਤੇ ਅਤੇ ਇਸਨੂੰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਡਾਇਰੈਕਟਰ ਬਲਜੀਤ ਸਿੰਘ ਦਿਓ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ|

https://www.instagram.com/p/BnOpF1Aj9ad/?taken-by=gippygrewal

ਫ਼ਿਲਮ ਦਾ ਪਹਿਲਾਂ ਭਾਗ ਪੰਜਾਬੀ ਸੱਭਿਆਚਾਰ ਦੇ ਪੁਰਾਣੇ ਰੀਤੀ ਰਿਵਾਜਾਂ ਉੱਤੇ ਅਧਾਰਿਤ ਸੀ| ਜਿਸਨੂੰ ਦਰਸ਼ਕਾਂ ਨੂੰ ਕਾਫੀ ਪਸੰਦ ਕੀਤਾ ਸੀ | ਫ਼ਿਲਮ ਦੀ ਸਟਾਰਕਾਸਟ ਬਾਰੇ ਗੱਲ ਕਰੀਏ ਤਾਂ ਫ਼ਿਲਮ ਵਿੱਚ ਗਿੱਪੀ ਗਰੇਵਾਲ gippy grewal ਅਤੇ ਸੋਨਮ ਬਾਜਵਾ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ ਸੀ| ਇਹ ਜੋੜੀ ਹੁਣ ਵੀ ਇਸ ਫ਼ਿਲਮ ‘ਚ ਨਜ਼ਰ ਆਵੇਗੀ ਜਾਣਕਾਰੀ ਅਨੁਸਾਰ ਫ਼ਿਲਮ ਦੀ ਸਾਰੀ ਸਟਾਰਕਾਸਟ ਪੁਰਾਣੀ ਵਾਲੀ ਹੀ ਰਹੇਗੀ| ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫ਼ਿਲਮ ਦਾ ਅੱਧਾ ਭਾਗ ਇੰਡੀਆ ਵਿੱਚ ਸ਼ੂਟ ਹੋਵੇਗਾ ਅਤੇ ਦੂਜਾ ਭਾਗ ਕੈਨੇਡਾ ਵਿੱਚ ਸ਼ੂਟ ਹੋਵੇਗਾ| ਹੁਣ ਦੇਖਣਾ ਹੋਵੇਗਾ ਕਿ ਕੈਨੇਡਾ ਵਾਲੇ ਭਾਗ ਵਿੱਚ ਕਿ ਅਲੱਗ ਦੇਖਣ ਨੂੰ ਮਿਲੇਗਾ ਅਤੇ ਮੰਜੇ ਬਿਸਤਰੇ punjabi film ਦੀ ਤਰਾਂ ਇਹ ਵੀ ਲੋਕਾਂ ਦੁਆਰਾ ਕੀਨੀ ਪਸੰਦ ਕੀਤੀ ਜਾਏਗੀ |

Manje Bistre 2

Related Post