ਜਲਦ ਰਿਲੀਜ਼ ਹੋਵੇਗਾ ਗਿੱਪੀ ਗਰੇਵਾਲ ਦਾ ਨਵਾਂ ਸਿੰਗਲ ਮਿਊਜ਼ਿਕ ਟਰੈਕ

By  Rajan Sharma September 14th 2018 12:39 PM

ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਸਿਨੇਮਾ ਇੰਡਸਟਰੀ ਦੇ ਵਿੱਚ ਚਾਹੇ ਉਹ ਗਾਇਕੀ ਹੋਵੇ, ਅਦਾਕਾਰੀ ਹੋਵੇ ਜਾ ਫਿਰ ਲੇਖਣੀ ਹੋਵੇ ਹਰ ਥਾਂ ਗਿੱਪੀ ਗਰੇਵਾਲ Gippy grewal ਨੇ ਆਪਣੀ ਜਗ੍ਹਾ ਬਣਾਈ ਹੈ| ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕੁਝ ਵਕ਼ਤ ਪਹਿਲਾਂ ਹੀ ਗਿੱਪੀ ਗਰੇਵਾਲ ਦੀ ਫ਼ਿਲਮ ਮਰ ਗਏ ਓਏ ਲੋਕੋ punjabi film ਰਿਲੀਜ਼ ਹੋਈ ਹੈ ਜੋ ਕਿ ਬਾਕਸ-ਆਫ਼ਿਸ ਤੇ ਬੜੀਆਂ ਧਮਾਲਾਂ ਪਾ ਰਹੀ ਹੈ| ਪਰ ਇੱਕ ਗੱਲ ਹੈ ਜਿਸਦੀ ਉਡੀਕ ਉਹਨਾਂ ਦੇ ਫੈਨਸ ਬੜੇ ਲੰਬੇ ਸਮੇਂ ਤੋਂ ਕਰ ਰਹੇ ਹਨ| ਜਿਵੇਂ ਕਿ ਸਭ ਜਾਣਦੇ ਹੀ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਗਿੱਪੀ ਗਰੇਵਾਲ ਆਪਣੀ ਫ਼ਿਲਮ ਵਿੱਚ ਮਸ਼ਰੂਫ ਸਨ| ਉਹਨਾਂ ਦੇ ਫੈਨਸ ਉਹਨਾਂ ਦੀ ਗਾਇਕੀ ਨੂੰ ਕਾਫੀ ਯਾਦ ਕਰ ਰਹੇ ਹਨ|

https://www.instagram.com/p/BnfeUnxD1SO/?taken-by=gippygrewal

ਜਲਦ ਹੀ ਗਿੱਪੀ ਗਰੇਵਾਲ gippy grewal ਆਪਣੇ ਫੈਨਸ ਦੀ ਉਡੀਕ ਨੂੰ ਜਲਦ ਹੀ ਖ਼ਤਮ ਕਰਦੇ ਹੋਏ ਆਪਣਾ ਇੱਕ ਸਿੰਗਲ ਮਿਊਜ਼ਿਕ ਟਰੈਕ ਲੈਕੇ ਆਉਣਗੇ| ਇਸ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝਾ ਕਰਕੇ| ਜਿੱਥੇ ਉਹਨਾਂ ਨੇ ਦੱਸਿਆ ਕਿ ਉਹ ਜਲਦ ਹੀ ਆਪਣਾ ਇੱਕ ਸਿੰਗਲ ਟਰੈਕ ਲੈਕੇ ਆ ਰਹੇ ਹਨ ਅਤੇ ਉਸਦੀ ਰਿਲੀਜ਼ ਡੇਟ ਉਹ ਜਲਦ ਦਸਣਗੇ| ਇਹਨਾਂ ਹੀ ਨਹੀਂ ਉਹਨਾਂ ਨੇ ਆਪਣੀ ਏਕਮ ਪੋਸਟ ਸਾਂਝਾ ਕਰਦੇ ਹੋਏ ਫੈਨਸ ਕੋਲੋਂ ਇਹ ਵੀ ਪੁੱਛਿਆ ਹੈ ਕਿ ਉਹ ਕਿਹੜਾ ਗੀਤ ਸੁਣਨਾ ਚਾਉਂਦੇ ਹਨ| ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਨਾਲ ਲਿਖਿਆ ਕਿ : Kidda song kariyae...?

https://www.instagram.com/p/BnsN56sDRfX/?taken-by=gippygrewal

1) kharka-Darka 2) Romantic 3) Sad 4)Bhangra . ਉਹਨਾਂ ਦੀਆਂ ਇਹਨਾਂ ਸਭ ਪੋਸਟਾਂ ਨੂੰ ਦੇਖ ਕੇ ਤਾਂ ਲੱਗਦਾ ਹੈ ਗਿੱਪੀ ਗਰੇਵਾਲ ਆਪਣੇ ਸਿੰਗਲ ਟਰੈਕ ਨੂੰ ਲੈਕੇ ਪੂਰੀ ਤਿਆਰੀ ਵਿੱਚ ਹਨ ਅਤੇ ਉਹਨਾਂ ਦੇ ਫੈਨਸ ਵੀ|

https://www.instagram.com/p/Bnq87hsDGHe/?taken-by=gippygrewal

Related Post