ਕਿਊੇਟਨੈੱਸ ਦੇ ਮਾਮਲੇ ‘ਚ ਤੈਮੂਰ ਨੂੰ ਵੀ ਪਿੱਛੇ ਛੱਡਿਆ ਗਿੱਪੀ ਗਰੇਵਾਲ ਦੇ ਨਵ-ਜਨਮੇ ਬੇਟੇ ਗੁਰਬਾਜ਼ ਨੇ, ਆਮਿਰ ਖ਼ਾਨ ਨੇ ਗੁਰਬਾਜ਼ ਨਾਲ ਖਿਚਵਾਈਆਂ ਤਸਵੀਰਾਂ, ਸੋਸ਼ਲ ਮੀਡੀਆ ‘ਤੇ ਵਾਇਰਲ

By  Shaminder March 13th 2020 10:09 AM

ਗਿੱਪੀ ਗਰੇਵਾਲ ਦੇ ਨਵ-ਜਨਮੇ ਬੇਟੇ ਗੁਰਬਾਜ਼ ਗਰੇਵਾਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਨੇ । ਇਨ੍ਹਾਂ ਤਸਵੀਰਾਂ ‘ਚ ਬਾਲੀਵੁੱਡ ਦੇ ਮਿਸਟਰ ਪ੍ਰਫੈਕਨਿਸ਼ਟ ਗੁਰਬਾਜ਼ ਨੂੰ ਆਪਣੇ ਗੋਦ ‘ਚ ਚੁੱਕੇ ਹੋਏ ਨਜ਼ਰ ਆ ਰਹੇ ਹਨ । ਇਹ ਤਸਵੀਰਾਂ ਗਿੱਪੀ ਗਰੇਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਬਾਜ਼ ਕਿੰਨਾ ਕਿਊਟ ਲੱਗ ਰਿਹਾ ਹੈ ਅਤੇ ਆਮਿਰ ਖ਼ਾਨ ਦੀ ਗੋਦ ‘ਚ ਕਾਫੀ ਖੁਸ਼ ਵੀ ਨਜ਼ਰ ਆ ਰਿਹਾ ਹੈ ।

https://www.instagram.com/p/B9oiMEJAVQx/

ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ । ਦੱਸ ਦਈਏ ਕਿ ਗਿੱਪੀ ਗਰੇਵਾਲ ਬੀਤੇ ਦਿਨ ਵੀ ਆਪਣੇ ਪਰਿਵਾਰ ਸਣੇ ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕਣ ਲਈ ਪਹੁੰਚੇ ਸਨ ।

Aamir With Gurbaz Aamir With Gurbaz

ਇਸ ਤੋਂ ਇਲਾਵਾ ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਡਾ ਦੇ ਸੈੱਟ ‘ਤੇ ਵੀ ਗਏ ਸਨ ।ਜਿਸ ਦੌਰਾਨ ਦੀਆਂ ਸ਼ਾਇਦ ਇਹ ਤਸਵੀਰਾਂ ਹਨ ।

Aamir With Gippy son 4 Aamir With Gippy son 4

ਉਨ੍ਹਾਂ ਦੇ ਨਵਜਾਤ ਬੱਚੇ ਗੁਰਬਾਜ਼ ਦੀ ਗੱਲ ਕਰੀਏ ਤਾਂ ਬਾਲੀਵੁੱਡ ‘ਚ ਜਿਸ ਤਰ੍ਹਾਂ ਤੈਮੂਰ ਸਟਾਰ ਕਿੱਡਸ ਚੋਂ ਛਾਇਆ ਰਹਿੰਦਾ ਹੈ, ਉਸੇ ਤਰ੍ਹਾਂ ਪਾਲੀਵੁੱਡ ‘ਚ ਗਿੱਪੀ ਗਰੇਵਾਲ ਦਾ ਬੇਟਾ ਗੁਰਬਾਜ਼ ਛਾਇਆ ਹੋਇਆ ਹੈ ।

Related Post