ਵਿਸਾਖੀ ਦੇ ਦਿਹਾੜੇ ’ਤੇ ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਭਾਵੁਕ ਵੀਡੀਓ, ਕਿਹਾ ‘ਥੋਨੂੰ ਕਿਵੇਂ ਮਨਾਵਾਂ ਵਾਹਿਗੁਰੂ ਜੀ , ਕੁਝ ਸਮਝ ਨੀ ਪਾ ਰਿਹਾ ਮੈਂ, ਪਹਿਲੀ ਵਾਰ ਵਿਸਾਖੀ ਤੇ , ਥੋਡੇ ਘਰ ਨੀ ਆ ਰਿਹਾ ਮੈਂ ’

By  Rupinder Kaler April 13th 2020 10:35 AM

ਕੋਰੋਨਾ ਵਾਇਰਸ ਕਰਕੇ ਹੋਏ ਲਾਕਡਾਉਣ ਦੌਰਾਨ ਹਰ ਕੋਈ ਆਪਣੇ ਘਰ ਵਿੱਚ ਰਹਿਣ ਲਈ ਮਜ਼ਬੂਰ ਹੈ । ਇਸ ਮਹਾਮਾਰੀ ’ਤੇ ਠੱਲ ਪਾਉਣ ਲਈ ਇਹ ਜ਼ਰੂਰੀ ਵੀ ਹੈ ਕਿ ਹਰ ਕੋਈ ਘਰ ਵਿੱਚ ਰਹੇ । ਇਸ ਲਈ ਲੋਕ ਵਿਸਾਖੀ ਦੇ ਤਿਉਹਾਰ ਦੀ ਖੁਸ਼ੀ ਵੀ ਘਰਾਂ ਵਿੱਚ ਰਹਿ ਕੇ ਹੀ ਮਨਾ ਰਹੇ ਹਨ । ਗਿੱਪੀ ਗਰੇਵਾਲ ਨੇ ਇਸ ਮੌਕੇ ’ਤੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਪਾਈ ਹੈ । ਜਿਸ ਵਿੱਚ ਉਹ ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰ ਰਹੇ ਹਨ ।

https://www.instagram.com/p/B-oyZpSAaAu/

ਇਸ ਵੀਡੀਓ ਵਿੱਚ ਗਿੱਪੀ ਨੇ ਕਿਹਾ ਹੈ ‘ਥੋਨੂੰ ਕਿਵੇਂ ਮਨਾਵਾਂ ਵਾਹਿਗੁਰੂ ਜੀ , ਕੁਝ ਸਮਝ ਨੀ ਪਾ ਰਿਹਾ ਮੈਂ ।। ਪਹਿਲੀ ਵਾਰ ਵਿਸਾਖੀ ਤੇ , ਥੋਡੇ ਘਰ ਨੀ ਆ ਰਿਹਾ ਮੈਂ ।। ਆਉ ਸਾਰੇ ਹੋਈਆਂ ਭੁੱਲਾਂ ਦੀ , ਵਾਹਿਗੁਰੂ ਤੋਂ ਮਾਫ਼ੀ ਮੰਗ ਕੇ , ਸਰਬੱਤ ਦੇ ਭਲੇ ਦੀ ਅੱਜ ਸਵੇਰੇ 11 ਵਜੇ ਅਰਦਾਸ ਕਰੀਏ ।।’ ਇਸ ਵੀਡੀਓ ਰਾਹੀਂ ਗਿੱਪੀ ਨੇ ਆਪਣੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਹੈ ।

https://www.instagram.com/p/B-G9Ny4g1dF/

ਗਿੱਪੀ ਵਾਂਗ ਹੋਰ ਬਹੁਤ ਸਾਰੇ ਲੋਕ ਇਸ ਵਾਰ ਵਿਸਾਖੀ ਦੇ ਦਿਹਾੜੇ ਤੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਨਹੀਂ ਟੇਕ ਸਕੇ, ਪਰ ਇਸ ਦਿਹਾੜੇ ’ਤੇ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਰਹਿ ਕੇ ਸਰਬਤ ਦੇ ਭਲੇ ਦੀ ਅਰਦਾਸ ਕਰਨੀ ਚਾਹੀਦੀ ਹੈ ਤਾਂ ਜੋ ਸਭ ਕੁਝ ਪਹਿਲਾਂ ਵਾਂਗ ਹੀ ਹੋ ਜਾਵੇ ਤੇ ਕੋਰੋਨਾ ਵਰਗੀ ਮਾਹਾਮਾਰੀ ਇਸ ਸੰਸਾਰ ਵਿੱਚੋਂ ਖਤਮ ਹੋ ਜਾਵੇ ।

https://www.instagram.com/p/B-50KWig_Ym/

Related Post