ਕਿਸਾਨਾਂ ਦੇ ਹੱਕ ਵਿੱਚ ਡਟੇ ਪਾਲੀਵੁੱਡ ਦੇ ਸਿਤਾਰੇ, ਗਿੱਪੀ ਗਰੇਵਾਲ ਨੇ ਸਾਂਝਾ ਕੀਤਾ ਖ਼ਾਸ ਵੀਡੀਓ

By  Rupinder Kaler September 18th 2020 08:06 PM -- Updated: September 18th 2020 08:25 PM

ਗਿੱਪੀ ਗਰੇਵਾਲ ਨੇ ਖੇਤੀਬਾੜੀ ਬਿੱਲਾਂ ਦਾ ਵਿਰੋਧ ਕੀਤਾ ਹੈ । ਇਸ ਨੂੰ ਲੈ ਕੇ ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ । ਗਿੱਪੀ ਨੇ ਆਪਣੇ ਫੇਸਬੁੱਕ ਪੇਜ ਤੇ ਵੀਡੀਓ ਸਾਂਝਾ ਕੀਤਾ ਹੈ ਇਸ ਵੀਡਿਉ ਵਿੱਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਅਤੇ ਵੀਡਿਉ ਵਿੱਚ ਇਕ ਗੀਤ ਚੱਲ ਰਿਹਾ ਹੈ ਜਿਸ ਦੇ ਬੋਲ ਹਨ ।

‘ਅਸੀਂ ਅੱਕੇ ਬੈਠੇ ਹਾਂ ਅਜਮਾਉਣਾ ਛੱਡ ਦਿਉ,,,ਜਾਬਰਾਂ ਦੇ ਸੰਗ ਸਬਰਾਂ ਨੂੰ ਪਰਤਾਉਣਾ ਛੱਡ ਦਿਉ.....ਓ ਹੱਲ ਛੱਡ ਕੇ ਪਾ ਲਿਆ ਜੇ ਅਸੀਂ ਹੱਥ ਹਥਿਆਰ ਨੂੰ .....ਪੜਨੇ ਪਾ ਦੇਵਾਂਗੇ ਜ਼ਾਲਮ ਸਰਕਾਰਾਂ ਨੂੰ....।’ ਗਿੱਪੀ ਗਰੇਵਾਲ ਨੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਪੁਰਜ਼ੋਰ ਸਮਰਥਨ ਕੀਤਾ ਹੈ। ਗਿੱਪੀ ਗਰੇਵਾਲ ਨੇ ਕੈਪਸ਼ਨ ਵਿਚ ਲਿਖਿਆ ਹੈ – ਕਿਸਾਨ ਬਚਾਓ, ਦੇਸ਼ ਬਚਾਓ।

ਹੋਰ ਪੜ੍ਹੋ :

ਗਲਤੀ ਨਾਲ ਵੀ ਨਾ ਖਰੀਦੋ ਇਸ ਤਰ੍ਹਾਂ ਦੇ ਆਲੂ, ਹੋ ਸਕਦੇ ਹੋ ਸਕਦੇ ਹੋ ਗੰਭੀਰ ਬਿਮਾਰੀਆਂ ਦਾ ਸ਼ਿਕਾਰ

ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਨੇ ਖੋਲ੍ਹੇ ਦਿਲ ਦੇ ਰਾਜ਼, ਦੱਸਿਆ ਕਿਸ ਨੇ ਡਿਪ੍ਰੈਸ਼ਨ ‘ਚੋਂ ਬਾਹਰ ਕੱਢਣ ‘ਚ ਕੀਤੀ ਮਦਦ, ਜਲਦ ਲਿਆ ਰਹੇ ਨੇ ਨਵਾਂ ਗੀਤ

ਦੱਸ ਦੇਈਏ ਕਿ ਇਸ ਗਿੱਪੀ ਗਰੇਵਾਲ ਤੋਂ ਪਹਿਲਾ ਬੱਬੂ ਮਾਨ, ਦਿਲਜੀਤ ਦੋਸਾਂਝ, ਰਣਜੀਤ ਬਾਵਾ ਅਤੇ ਗੱਗੂ ਗਿੱਲ ਕਿਸਾਨਾਂ ਦੇ ਸਮਰਥਨ ਵਿਚ ਆਏ ਹਨ। ਪਾਲੀਵੁੱਡ ਦੇ ਸਟਾਰ ਵੀ ਕਿਸਾਨਾਂ ਦੇ ਸਮਰਥਨ ਵਿਚ ਉਤਰ ਰਹੇ ਹਨ ਅਤੇ ਕਿਸਾਨ ਬਚਾਓ ਦੇਸ਼ ਬਚਾਓ ਦਾ ਹੋਕਾ ਦੇ ਰਹੇ ਹਨ।

Related Post