ਜਦੋਂ ਗਿੱਪੀ ਗਰੇਵਾਲ, ਸ਼ਿੰਦੇ, ਏਕਮ ਤੇ ਗੁਰਬਾਜ਼ ਨੇ ਅੱਧੀ ਰਾਤ ਨੂੰ ਉੱਠਕੇ ਬਣਾਈ ਮੈਗੀ, ਤਾਂ ਵੀਡੀਓ ਹੋ ਗਿਆ ਵਾਇਰਲ

By  Rupinder Kaler June 16th 2020 03:03 PM

ਕੋਰੋਨਾ ਵਾਇਰਸ ਕਰਕੇ ਹੋਏ ਲਾਕਡਾਊਨ ਦੌਰਾਨ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਪਰਿਵਾਰ ਨਾਲ ਕਵਾਲਟੀ ਟਾਈਮ ਬਿਤਾ ਰਹੇ ਹਨ । ਇਸ ਸਭ ਦੇ ਚਲਦੇ ਉਹਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਉਹ ਤੇ ਉਹਨਾਂ ਦੇ ਤਿੰਨੇ ਬੇਟੇ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ । ਇਹ ਵੀਡੀਓ ਦੇਰ ਰਾਤ ਦਾ ਹੈ, ਇਸ ਵੀਡੀਓ   ਵਿੱਚ ਗਿੱਪੀ ਗਰੇਵਾਲ ਕਹਿ ਰਹੇ ਹਨ ਕਿ ਸ਼ਿੰਦੇ ਨੂੰ ਅੱਧੀ ਰਾਤ ਨੂੰ ਭੁੱਖ ਲੱਗ ਗਈ ਹੈ, ਤੇ ਉਹ ਤੇ ਸ਼ਿੰਦਾ ਮੈਗੀ ਬਨਾਉਣ ਜਾ ਰਹੇ ਹਨ ।

https://www.instagram.com/p/CBclBoAgIVK/

ਪਰ ਇਸ ਵੀਡੀਓ ਨੂੰ ਦੇਖ ਕੇ ਲੱਗਦਾ ਨਹੀਂ ਕਿ ਕਿਸੇ ਨੂੰ ਵੀ ਮੈਗੀ ਬਨਾਉਣੀ ਆਉਂਦੀ ਹੋਵੇ । ਇਸ ਵੀਡੀਓ ਨੂੰ ਦੇਖ ਕੇ ਸਾਫ ਹੋ ਜਾਂਦਾ ਹੈ ਕਿ ਸ਼ਾਇਦ ਹੀ ਗਿੱਪੀ ਤੇ ਉੇਹਨਾਂ ਦੇ ਬੇਟੇ ਕਿਚਨ ਵਿੱਚ ਵੜੇ ਹੋਣ । ਪਹਿਲਾਂ ਤਾਂ ਦੋਹਾਂ ਨੂੰ ਮੈਗੀ ਬਨਾਉਣ ਲਈ ਸਮਾਨ ਨਹੀਂ ਲੱਭਦਾ, ਜੇ ਸਮਾਨ ਲੱਭਦਾ ਹੈ ਤਾਂ ਦੋਹਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਮੈਗੀ ਵਿੱਚ ਤੇਲ ਪਾਉਣਾ ਹੈ ਜਾਂ ਪਾਣੀ ।

https://www.instagram.com/p/CBaLz7Jgsm3/

ਆਖਿਰ ਸਾਰਾ ਪਰਿਵਾਰ ਕਿਚਨ ‘ਚ ਇੱਕਠਾ ਹੋ ਜਾਂਦਾ ਹੈ, ਤੇ ਆਖਿਰ ਮੈਗੀ ਬਣਕੇ ਤਿਆਰ ਹੋ ਜਾਂਦੀ ਹੈ । ਗਿੱਪੀ ਦੀ ਇਹ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ, ਤੇ ਇਹ ਵੀਡੀਓ ਲਗਾਤਾਰ ਸ਼ੇਅਰ ਹੋ ਰਿਹਾ ਹੈ ।

Related Post