ਗਿੱਪੀ ਨੂੰ ਪਸੰਦ ਹੈ ਇਹ ਖਾਸ ਚੀਜ਼, ਸ਼ਾਪਿੰਗ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ ,ਵੇਖੋ ਵੀਡਿਓ 

By  Shaminder January 10th 2019 10:49 AM

ਗਿੱਪੀ ਗਰੇਵਾਲ ਕਰ ਰਹੇ ਨੇ ਖਰੀਦਦਾਰੀ 'ਤੇ ਉਹ ਵੀ ਆਪਣੀ ਸੇਨਾ ਲਈ । ਜੀ ਹਾਂ ਗਿੱਪੀ ਗਰੇਵਾਲ ਏਨੀਂ ਦਿਨੀਂ ਆਪਣੀ ਫਿਲਮ ਮੰਜੇ ਬਿਸਤਰੇ ਸਣੇ ਹੋਰ ਕਈ ਫਿਲਮਾਂ ਦੀ ਸ਼ੂਟਿੰਗ 'ਚ  ਬਿਜ਼ੀ ਨੇ । ਪਰ ਉਹ ਆਪਣੀ ਟੀਮ ਮੈਂਬਰਾਂ ਦਾ ਕਿੰਨਾ ਖਿਆਲ ਰੱਖਦੇ ਨੇ ਇਹ ਵੇਖਣ ਨੂੰ ਮਿਲਿਆ ਇੱਕ ਸ਼ਾਪਿੰਗ ਮਾਲ 'ਚ । ਜਿੱਥੇ ਆਪਣੇ ਟੀਮ ਮੈਂਬਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਗਿੱਪੀ ਗਰੇਵਾਲ ।

ਹੋਰ ਵੇਖੋ : ਕਾਕੇ ਦੇ ਵਿਆਹ ਫਿਲਮ ਦਾ ਟ੍ਰੈਲਰ ਰਿਲੀਜ਼, ਹੱਸ ਹੱਸ ਦੂਰੀਆਂ ਹੋ ਜਾਣਗੀਆਂ ਵੱਖੀਆਂ, ਦੇਖੋ ਵੀਡਿਓ

ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਦੀ ਹਰ ਪਸੰਦ ਨਾ ਪਸੰਦ ਦਾ ਖਿਆਲ ਰੱਖਦੇ ਨੇ ਗਿੱਪੀ ਗਰੇਵਾਲ । ਇਸੇ ਲਈ ਤਾਂ ਉਨ੍ਹਾਂ ਨੇ ਇਸ ਟੀਮ ਲਈ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ । ਦਰਅਸਲ ਗਿੱਪੀ ਗਰੇਵਾਲ ਦੀ ਇਸੇ ਸਾਲ ਅਪ੍ਰੈਲ 'ਚ ਆਉਣ ਵਾਲੀ ਫਿਲਮ ਮੰਜੇ ਬਿਸਤਰੇ ਦੀ ਸ਼ੂਟਿੰਗ ਵਿਦੇਸ਼ 'ਚ ਚੱਲ ਰਹੀ ਹੈ ਅਤੇ ਆਪਣੀ ਫਿਲਮ ਦੇ ਟੀਮ ਮੈਂਬਰਾਂ ਲਈ ਖਾਣ ਪੀਣ ਦਾ ਸਮਾਨ ਲੈਣ ਲਈ ਪਹੁੰਚੇ ਤਾਂ ਉੱਥੇ ਉਨ੍ਹਾਂ ਦੇ ਨਾਲ ਭਾਨਾ ਵੀ ਸੀ ।

ਹੋਰ ਵੇਖੋ :ਵੇਖੋ ਸਤਵਿੰਦਰ ਬਿੱਟੀ ਦੀ ਕਾਮਯਾਬੀ ਦੀ ਕਹਾਣੀ ,ਕਿਸ ਦੀ ਬਦੌਲਤ ਬਣੀ ਰਾਤੋ ਰਾਤ ਸਟਾਰ

gippy grewal with bhana gippy grewal with bhana

ਭਾਨੇ ਨੂੰ ਜਦੋਂ ਗਿੱਪੀ ਗਰੇਵਾਲ ਨੇ ਅਵਾਜ਼ ਮਾਰੀ ਤਾਂ ਭਾਨਾ ਕਹਿੰਦਾ ਹਾਂ ਤਾਂ ਗਿੱਪੀ ਗਰੇਵਾਲ ਨੇ ਇਸ ਗੱਲ 'ਤੇ ਨਰਾਜ਼ਗੀ ਜਤਾਈ ਅਤੇ ਕਿਹਾ ਕਿ ਅੱਜ ਕੱਲ੍ਹ ਤਾਂ ਲੋਕ ਬਿਸਕੁਟ ਨੂੰ ਵੀ ਜੀ ਕਹਿ ਕੇ ਬੁਲਾਉਂਦੇ ਨੇ ਤੇ ਤੂੰ ਮੇਰੀ ਥੋੜੀ ਜਿਹੀ ਤਾਂ ਇੱਜ਼ਤ ਦਾ ਖਿਆਲ ਰੱਖ ।

https://www.instagram.com/p/Bsb-b4SnJs6/

ਇੱਥੇ ਉਹ ਬਿਸਕੁਟ ਪਾਰਲੇ ਜੀ ਦੀ ਗੱਲ ਕਰ ਰਹੇ ਸਨ । ਹਾਸੇ ਮਜ਼ਾਕ 'ਚ ਆਪਣੀ ਟੀਮ ਲਈ ਖਰੀਦਦਾਰੀ ਕਰਦੇ ਵਿਖਾਈ ਦਿੱਤੇ ਗਿੱਪੀ ਗਰੇਵਾਲ । ਸ਼ਾਇਦ ਗਿੱਪੀ ਗਰੇਵਾਲ ਨੂੰ ਵੀ ਪਾਰਲੇ ਜੀ ਬਿਸਕੁਟ ਬਹੁਤ ਪਸੰਦ ਹੈ । ਇਸੇ ਲਈ ਏਨੇ ਵੱਡੇ ਮਾਲ 'ਚ ਉਨ੍ਹਾਂ ਦੀ ਨਜ਼ਰ ਪਾਰਲੇ ਜੀ 'ਤੇ ਹੀ ਗਈ । ਤੁਸੀਂ ਵੀ ਵੇਖੋ ਇਹ ਵੀਡਿਓ ।

Related Post