ਜਲਦ ਆ ਰਿਹਾ ਹੈ ਗਿਪੀ ਗਰੇਵਾਲ ਦਾ ਇੱਕ ਹੋਰ ਨਵਾਂ ਪੰਜਾਬੀ ਗੀਤ, ਵੇਖੋ ਵੀਡੀਓ

By  Anmol Sandhu August 13th 2018 08:20 AM

ਮਸ਼ਹੂਰ ਪੰਜਾਬੀ ਗਾਇਕ  gippy grewal ਅਤੇ ਅਦਾਕਾਰ ਗਿਪੀ ਗਰੇਵਾਲ punjabi singer ਦੀ ਆ ਰਹੀ ਫ਼ਿਲਮ " ਮਰ ਗਏ ਓਏ ਲੋਕੋ ” ਦਾ ਇੱਕ ਹੋਰ ਗੀਤ ” ਫਿਊਲ ” 17 ਅਗਸਤ ਨੂੰ ਰਿਲੀਜ ਹੋ ਰਿਹਾ ਹੈ | ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੂੰ ਮਿਊਜ਼ਿਕ ” ਸਨੈਪੀ ” ਨੇ ਦਿੱਤਾ ਹੈ ਅਤੇ ਇਸਦੇ ਬੋਲ ” ਰੈਵ ਹੰਜਰਾ ” ਨੇ ਲਿਖੇ ਹਨ | ਹਰ ਵਾਰ ਦੀ ਤਰਾਂ ਇਸ ਗੀਤ ਦੀ ਜਾਣਕਾਰੀ ਵੀ ਗਿਪੀ ਗਰੇਵਾਲ ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਸੱਭ ਨਾਲ ਸਾਂਝੀ ਕੀਤੀ ਹੈ |

https://www.instagram.com/p/BmYYFZZD98Y/?taken-by=gippygrewal

ਇਸ ਫ਼ਿਲਮ ਦਾ ਟਾਈਟਲ ਗੀਤ ” ਮਰ ਗਏ ਓਏ ਲੋਕੋ ” ਜੋ ਕਿ 31 ਜੁਲਾਈ ਨੂੰ ਰਿਲੀਜ ਹੋਇਆ ਸੀ ਉਸ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ਅਤੇ ਯੂਟਿਊਬ ਤੇ ਹੁਣ ਤੱਕ 46 ਲੱਖ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਜੇਕਰ ਆਪਾਂ ਇਸ ਫ਼ਿਲਮ mar gaye oye loko ਦੀ ਗੱਲ ਕਰੀਏ ਤਾਂ ਇਹ ਇੱਕ ਬਹੁਤ ਹੀ ਵਧੀਆ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਪੰਜਾਬੀ ਫ਼ਿਲਮ punjabi song ਇੰਡਸਟਰੀ ਦੇ ਮਸ਼ਹੂਰ ਐਕਟਰ ਗਿੱਪੀ ਗਰੇਵਾਲ gippy grewal, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਸਪਨਾ ਪੱਬੀ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਹੋਬੀ ਧਾਲੀਵਾਲ, ਰਘਵੀਰ ਬੋਲੀ, ਜੱਗੀ ਸਿੰਘ, ਬਨਿੰਦਰ ਬੰਨੀ ਤੇ ਗੁਰਪ੍ਰੀਤ ਭੰਗੂ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਨੂੰ ਗਿਪੀ ਗਰੇਵਾਲ ਨੇ ਖੁਧ ਹੀ ਲਿਖਿਆ ਅਤੇ ਪ੍ਰੋਡਿਊਸ ਕੀਤਾ ਹੈ | ਇਹ ਫ਼ਿਲਮ 31 ਅਗਸਤ ਨੂੰ ਸਿਨੇਮਾਂ ਘਰਾਂ ਵਿੱਚ ਆ ਰਹੀ ਹੈ।

Related Post