ਮਦਰਸ ਡੇਅ ‘ਤੇ ਗਿੱਪੀ ਗਰੇਵਾਲ ਵੱਲੋਂ ਪ੍ਰਸ਼ੰਸਕਾਂ ਨੂੰ ਦਿੱਤਾ ਜਾਵੇਗਾ ਵੱਡਾ ਤੋਹਫ਼ਾ

By  Shaminder March 30th 2022 10:43 AM

ਗਿੱਪੀ ਗਰੇਵਾਲ (Gippy Grewal) ਇੱਕ ਤੋਂ ਬਾਅਦ ਇੱਕ ਫ਼ਿਲਮਾਂ ਲੈ ਕੇ ਆ ਰਹੇ ਹਨ । ਜਲਦ ਹੀ ਉਹ ਆਪਣੀ ਨਵੀਂ ਫ਼ਿਲਮ ‘ਮਾਂ’  (Maa) ਦੇ ਨਾਲ ਦਰਸ਼ਕਾਂ ‘ਚ ਰੁਬਰੂ ਹੋਣ ਜਾ ਰਹੇ ਹਨ । ਇਹ ਫ਼ਿਲਮ ਮਾਂ ਨੂੰ ਸਮਰਪਿਤ ਹੈ ਅਤੇ ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਦਿਵਿਆ ਦੱਤਾ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਰਘਬੀਰ ਬੋਲੀ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।ਫ਼ਿਲਮ ਇਸੇ ਸਾਲ 6 ਮਈ 2022 ਨੂੰ ਰਿਲੀਜ਼ ਹੋਵੇਗੀ।ਅਦਾਕਾਰ ਨੇ ਇਸ ਦਾ ਇੱਕ ਪੋਸਟਰ ਸਾਂਝਾ ਕਰਦੇ ਹੋਏ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ । ਪੋਸਟਰ ਨੂੰ ਵੇਖਣ ਤੋਂ ਲੱਗਦਾ ਹੈ ਕਿ ਫ਼ਿਲਮ ‘ਚ ਦਿਵਿਆ ਦੱਤਾ ਮਾਂ ਦੇ ਕਿਰਦਾਰ ‘ਚ ਨਜ਼ਰ ਆਏਗੀ ।

Gippy-Grewal-

ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਬੇਟੇ ਗੁਰਬਾਜ਼ ਗਰੇਵਾਲ ਦੀ ਇਹ ਕਿਊਟ ਤਸਵੀਰ ਹੋ ਰਹੀ ਵਾਇਰਲ

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਜੈਸਮੀਨ ਭਸੀਨ ਨਜ਼ਰ ਆਏਗੀ । ਗਿੱਪੀ ਗਰੇਵਾਲ ਇਸ ਤੋਂ ਪਹਿਲਾਂ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ। ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

gippy grewal shared cute pic with his mother

ਜਿਸ ਤੋਂ ਬਾਅਦ ਹੌਲੀ ਹੌਲੀ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਉਨ੍ਹਾਂ ਦਾ ਨਾਮ ਚੋਟੀ ਦੇ ਅਦਾਕਾਰਾਂ ਦੀ ਸੂਚੀ ‘ਚ ਆਉਂਦਾ ਹੈ ।ਗਿੱਪੀ ਗਰੇਵਾਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਪਤਨੀ ਦਾ ਨਾਮ ਰਵਨੀਤ ਕੌਰ ਗਰੇਵਾਲ ਹੈ ਅਤੇ ਉਨ੍ਹਾਂ ਦੇ ਤਿੰਨ ਪੁੱਤਰ ਹਨ । ਸ਼ਿੰਦਾ, ਏਕਮ, ਅਤੇ ਗੁਰਬਾਜ਼ ਗਰੇਵਾਲ । ਉਹ ਆਪਣੇ ਤਿੰਨਾਂ ਬੇਟਿਆਂ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।

 

View this post on Instagram

 

A post shared by ????? ?????? (@gippygrewal)

Related Post