ਗਿੱਪੀ ਗਰੇਵਾਲ ਨੇ ਸ਼ਿੰਦੇ ਨਾਲ ਖੇਡੀ ਬਾਂਦਰ ਕਿੱਲਾ ਖੇਡ , ਦੇਖੋ ਵੀਡਿਓ 

By  Rupinder Kaler November 26th 2018 12:08 PM -- Updated: November 26th 2018 12:09 PM

ਐਕਟਰ ਅਤੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਉਹ ਕਲਾਕਾਰ ਹਨ ਜਿਹੜੇ ਕਿ ਆਪਣੀ ਜ਼ਮੀਨ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਹਨ । ਇਸ ਸਭ ਦਾ ਸਬੂਤ ਉਹਨਾਂ ਦੇ ਇੰਸਟਾਗ੍ਰਾਮ ਤੋਂ ਮਿਲਿਆ ਹੈ, ਜਿਥੇ ਉਹਨਾਂ ਨੇ ਇੱਕ ਵੀਡਿਓ ਸ਼ੇਅਰ ਕੀਤੀ ਹੈ ।ਇਸ ਵੀਡਿਓ ਵਿੱਚ ਉਹਨਾ ਦੇ ਬੇਟੇ ਲੋਕ ਖੇਡ ਬਾਂਦਰ ਕਿੱਲਾ ਖੇਡਦੇ ਹੋਏ ਨਜ਼ਰ ਆ ਰਹੇ ਹਨ । ਵੀਡਿਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਿੱਪੀ ਦਾ ਛੋਟਾ ਬੇਟਾ ਇੱਕ ਗੋਲ ਚੱਕਰ ਵਿੱਚ ਬਹੁਤ ਸਾਰੀਆਂ ਜੁੱਤੀਆਂ ਇੱਕਠੀਆਂ ਕਰਕੇ ਖੜਾ ਹੋਇਆ ਹੈ ।

ਹੋਰ ਵੇਖੋ : ਜੈਜ਼ੀ ਬੀ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਕਰਤਾਰਪੁਰ ਕੋਰੀਡੋਰ ਖੋਲਣ ਨੂੰ ਮਨਜ਼ੂਰੀ ਦੇਣ ਦਾ ਫੈਸਲੇ ਦਾ ਕੀਤਾ ਸਵਾਗਤ ,ਵੇਖੋ ਵੀਡਿਓ

ਉਸ ਦੇ ਆਲੇ-ਦੁਅਲੇ ਖੜੇ ਕੁਝ ਮੁੰਡੇ ਉਹ ਜੁੱਤੀਆਂ ਚੁੱਕ ਦੇ ਹਨ ਕੋਈ ਸ਼ਿੰਦੇ ਦਾ ਧਿਆਨ ਵਡਾਉਂਦਾ ਹੈ, ਤੇ ਦੂਜਾ ਸ਼ਿੰਦੇ ਦੀਆਂ ਜੁੱਤੀਆਂ ਚੁੱਕਦਾ ਹੈ ਤੇ ਅਖੀਰ ਵਿੱਚ ਸ਼ਿੰਦੇ ਦੀਆਂ ਸਾਰੀਆਂ ਜੁੱਤੀਆਂ ਚੁੱਕੀਆਂ ਜਾਂਦੀਆਂ ਹਨ । ਜੁੱਤੀਆਂ ਚੁੱਕੇ ਜਾਣ ਤੋਂ ਬਾਅਦ ਸ਼ਿੰਦਾ ਭੱਜ ਲੈਂਦਾ ਹੈ ਤੇ ਉਸ ਨੂੰ ਜੁੱਤੀਆਂ ਵੱਜਣੀਆਂ ਸੁਰੂ ਹੋ ਜਾਂਦੀਆ ਹਨ । ਇਸ ਵੀਡਿਓ ਵਿੱਚ ਗਿੱਪੀ ਕਮੈਂਟਰੀ ਕਰਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਵੇਖੋ : ‘ਪੀਟੀਸੀ ਮਿਊਜ਼ਿਕ ਅਵਾਰਡ 2018 ਨੋਮੀਨੇਸ਼ਨ’ ਪ੍ਰੋਗਰਾਮ ‘ਚ ਲੱਗੇਗਾ ਐਂਟਰਟੇਨਮੈਂਟ ਦਾ ਤੜਕਾ

ਵੀਡਿਓ ਵਿੱਚ ਜੋ ਖੇਡ ਸ਼ਿੰਦਾ ਖੇਡ ਰਿਹਾ ਹੈ ਉਹ ਦਾ ਸਬੰਧ ਪੰਜਾਬ ਦੇ ਸੱਭਿਆਚਾਰ ਨਾਲ ਹੈ । ਪੰਜਾਬ ਦੀ ਇਸ ਲੋਕ ਖੇਡ ਦਾ ਰਿਵਾਇਤੀ ਨਾਂ ਬਾਂਦਰ ਕਿੱਲਾ ਹੈ । ਇਹ ਖੇਡ ਉਸ ਜ਼ਮਾਨੇ ਵਿੱਚ ਖੇਡੀ ਜਾਂਦੀ ਸੀ ਜਦੋਂ ਮਨੋਰੰਜਨ ਦਾ ਕੋਈ ਸਾਧਨ ਨਹੀਂ ਸੀ ਹੁੰਦਾ । ਇਹ ਖੇਡ ਪੰਜਾਬ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੇ ਖੇਡੀ ਹੋਈ ਹੈ ।ਇਹ ਖੇਡ ਗਿੱਪੀ ਗਰੇਵਾਲ ਨੇ ਵੀ ਖੇਡੀ ਹੋਵੇਗੀ ਇਸੇ ਲਈ ਤਾਂ ਸ਼ਿੰਦੇ ਨੂੰ ਵੀਡਿਓ ਗੇਮ ਖਿਡਾਉਣ ਦੀ ਬਜਾਏ ਗਿੱਪੀ ਬਾਂਦਰ ਕਿੱਲਾ ਖਿਡਾ ਰਹੇ ਹਨ । ਵੈਸੇ ਬੱਚਿਆਂ ਨੂੰ ਉਹਨਾਂ ਦੇ ਸੱਭਿਆਚਾਰ ਨਾਲ ਜੋੜਨ ਦਾ ਚੰਗਾ ਉਪਰਾਲਾ ਹੈ ।

https://www.instagram.com/p/BqojgWdnMxR/

Related Post