ਗਿੱਪੀ ਗਰੇਵਾਲ ਤੇ ਯੁਵਰਾਜ ਹੰਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਗੱਲ ਦਾ ਕੀਤਾ ਸਮਰਥਨ

By  Rupinder Kaler March 20th 2020 04:44 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਕੋਰੋਨਾ ਵਾਇਰਸ ਨੂੰ ਰੋਕਣ ਲਈ 22 ਮਾਰਚ ਨੂੰ ਜਨਤਕ ਕਰਫਿਊ ਦੀ ਪਾਲਣਾ ਕਰਨ । ਪ੍ਰਧਾਨ ਮੰਤਰੀ ਦੇ ਇਸ ਐਲਾਨ ਦੇ ਸਮਰਥਨ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਅੱਗੇ ਆਏ ਹਨ । ਗਾਇਕ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਪ੍ਰਧਾਨ ਮੰਤਰੀ ਦਾ ਭਾਸ਼ਣ ਸਾਂਝਾ ਕੀਤਾ ਹੈ ਤਾਂ ਜੋ ਉਹਨਾਂ ਦੇ ਫਾਲੋਵਰ ਜਨਤਕ ਕਰਫਿਊ ਦੀ ਪਾਲਣਾ ਕਰ ਸਕਣ ।

ਇਸੇ ਤਰ੍ਹਾਂ ਯੁਵਰਾਜ ਹੰਸ ਨੇ ਵੀ ਇਸ ਕਰਫਿਊ ਦੇ ਸਮਰਥਣ ਵਿੱਚ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਹੈ । ਇਸੇ ਤਰ੍ਹਾਂ ਕੁਝ ਹੋਰ ਫ਼ਿਲਮੀ ਸਿਤਾਰਿਆਂ ਨੇ ਵੀ ਇਸ ਜਨਤਕ ਕਰਫਿਊ ਦਾ ਸਮਰਥਨ ਕੀਤਾ ਹੈ ।

https://www.instagram.com/p/B963U40lpEk/?utm_source=ig_embed

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਚਲਦੇ ਸਰਕਾਰ ਵੱਲੋਂ ਸਾਰੀਆਂ ਜਨਤਕ ਥਾਵਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ । ਇਸ ਤੋਂ ਇਲਾਵਾ ਫ਼ਿਲਮਾਂ ਦੀ ਸ਼ੂਟਿੰਗ ਤੇ ਵੀ ਰੋਕ ਲਗਾ ਦਿੱਤੀ ਗਈ ਹੈ । ਫ਼ਿਲਮੀ ਸਿਤਾਰੇ ਆਪਣੇ ਘਰਾਂ ਵਿੱਚ ਸਮਾਂ ਗੁਜ਼ਾਰ ਰਹੇ ਹਨ ।

https://www.instagram.com/p/B98ZqDoFWRJ/

Related Post