ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਦੀਆਂ ਪੁੱਤਰ ਦੇ ਨਾਲ ਕਿਊਟ ਤਸਵੀਰਾਂ ਵਾਇਰਲ

By  Shaminder April 29th 2022 12:04 PM

ਗਿੱਪੀ ਗਰੇਵਾਲ (Gippy Grewal) ਦੇ ਪਰਿਵਾਰ ਦੀਆਂ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਖ਼ਾਸ ਕਰਕੇ ਉਨ੍ਹਾਂ ਦੇ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ । ਹੁਣ ਗੁਰਬਾਜ਼ ਗਰੇਵਾਲ (Gurbaaz Grewal) ਦੀਆਂ ਆਪਣੀ ਮਾਂ ਰਵਨੀਤ ਗਰੇਵਾਲ (Ravneet Grewal) ਦੇ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।

Ravneet Grewal and gurbaaz grewal image From instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਤੇ ਜੈਸਮੀਨ ਦੀ ਫਿਲਮ ਹਨੀਮੂਨ ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਬਾਜ਼ ਗਰੇਵਾਲ ਆਪਣੀ ਮਾਂ ਰਵਨੀਤ ਕੌਰ ਗਰੇਵਾਲ ਦੀ ਗੋਦ ‘ਚ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Ravneet grewal Image From instagram

 

ਗਿੱਪੀ ਗਰੇਵਾਲ ਦੇ ਤਿੰਨ ਬੇਟੇ ਨੇ ਸ਼ਿੰਦਾ ਗਰੇਵਾਲ, ਗੁਰਬਾਜ਼ ਗਰੇਵਾਲ ਅਤੇ ਏਕਮ ਗਰੇਵਾਲ । ਤਿੰਨਾਂ ਦੀ ਮਸਤੀ ਭਰੇ ਵੀਡੀਓਜ਼ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

Gurbaaz Grewal image from instagram

ਜਲਦ ਹੀ ਉਹ ਆਪਣੀ ਫ਼ਿਲਮ ‘ਹਨੀਮੂਨ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ ।ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣਗੇ । ਗਿੱਪੀ ਗਰੇਵਾਲ ਨੇ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਕਾਫੀ ਲੰਮਾ ਸੰਘਰਸ਼ ਕੀਤਾ ਹੈ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਅਦਾਕਾਰੀ ਦੇ ਖੇਤਰ ‘;ਚ ਵੀ ਕਦਮ ਰੱਖਿਆ । ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ਹਨ ।

 

View this post on Instagram

 

A post shared by ????? ?????? (@gippygrewal)

Related Post