ਗਿਰੀਸ਼ ਕਰਨਾਡ ਦਾ ਸੀ ਹੇਮਾ ਮਾਲਿਨੀ ਨਾਲ ਅਜੀਬੋਗਰੀਬ ਕੁਨੈਕਸ਼ਨ, ਜਾਣੋਂ ਪੂਰਾ ਕਿੱਸਾ 

By  Rupinder Kaler June 11th 2019 11:02 AM -- Updated: June 11th 2019 11:06 AM

ਹਿੰਦੀ ਫ਼ਿਲਮਾਂ ਤੇ ਥਿਏਟਰ ਦੇ ਖੇਤਰ ਵਿੱਚ ਵੱਡਾ ਯੋਗਦਾਨ ਦੇਣ ਵਾਲੇ ਗਿਰੀਸ਼ ਕਰਨਾਡ ਦਾ ਬੀਤੇ ਦਿਨ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ । ਉਹਨਾਂ ਦੀ ਉਮਰ 81 ਸਾਲ ਸੀ । ਸਿਨੇਮਾ ਤੇ ਥਿਏਟਰ ਵਿੱਚ ਉਹਨਾਂ ਦਾ ਕੀ ਯੋਗਦਾਨ ਸੀ ਇਸ ਤੋਂ ਤਾਂ ਹਰ ਕੋਈ ਵਾਕਫ਼ ਹੈ ਪਰ ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦਾ ਦਿਲਚਸਪ ਕਿੱਸਾ ਦੱਸਾਂਗੇ ।

https://www.instagram.com/p/ByhVxOdlY9f/

ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਦਾ ਗਿਰੀਸ਼ ਨਾਲ ਖ਼ਾਸ ਕੁਨੈਕਸ਼ਨ ਰਿਹਾ ਹੈ । ਹੇਮਾ ਮਾਲਿਨੀ 70 ਦੇ ਦਹਾਕੇ ਦੀ ਸਭ ਤੋਂ ਖ਼ੂਬਸੁਰਤ ਐਕਟਰੈੱਸ ਮੰਨੀ ਜਾਂਦੀ ਹੈ । ਜਤਿੰਦਰ, ਧਰਮਿੰਦਰ ਤੇ ਸੰਜੀਵ ਕੁਮਾਰ ਵਰਗੇ ਅਦਾਕਾਰ ਉਹਨਾਂ ਦੇ ਦੀਵਾਨੇ ਮੰਨੇ ਜਾਂਦੇ ਸਨ । ਪਰ ਇਸ ਸਭ ਦੇ ਬਾਵਜੂਦ ਹੇਮਾ ਮਾਲਿਨੀ ਦੀ ਮਾਂ ਚਾਹੁੰਦੀ ਸੀ ਕਿ ਉਸ ਦਾ ਵਿਆਹ ਗਿਰੀਸ਼ ਨਾਲ ਹੋਵੇ।

https://www.instagram.com/p/Byh4SS7lt9y/

ਇਸ ਸਭ ਦੀ ਜਾਣਕਾਰੀ ਗਿਰੀਸ਼ ਨੇ ਖੁਦ ਸ਼ੇਅਰ ਕੀਤੀ ਸੀ । ਪਰ ਹੇਮਾ ਮਾਲਿਨੀ ਦਾ ਝੁਕਾਅ ਧਰਮਿੰਦਰ ਵੱਲ ਸੀ । ਦੋਹਾਂ ਵਿਚਾਲੇ ਅਫੇਅਰ ਸੀ ਇਸ ਲਈ ਦੋਹਾਂ ਦਾ ਵਿਆਹ ਹੋ ਗਿਆ ਸੀ । ਹੇਮਾ ਬਾਰੇ ਗਿਰੀਸ਼ ਹਮੇਸ਼ਾ ਤਿੱਖਾ ਬੋਲਦੇ ਸਨ । ਇੱਕ ਇੰਟਰਵਿਊ ਦੌਰਾਨ ਗਿਰੀਸ਼ ਨੇ ਹੇਮਾ ਦੇ ਸਿਆਸੀ ਕਰੀਅਰ ਤੇ ਕਈ ਸਵਾਲ ਵੀ ਚੁੱਕੇ ਸਨ ।

https://www.instagram.com/p/ByHq5pEgBZu/

ਗਿਰੀਸ਼ ਨੇ ਕਿਹਾ ਸੀ 'ਮੈਂ ਹੇਮਾ ਮਾਲਿਨੀ ਦੀ ਇੱਜ਼ਤ ਕਰਦਾ ਹਾਂ । ਉਹ ਇੱਕ ਚੰਗੀ ਅਦਾਕਾਰਾ ਹੈ , ਇਸ ਵਿੱਚ ਕੋਈ ਸ਼ੱਕ ਨਹੀਂ ਹੈ , ਪਰ ਇੱਕ ਰਾਜ ਸਭਾ ਦੇ ਮੈਂਬਰ ਵੱਜੋਂ ਉਸ ਦੀ ਪਰਫਾਰਮੈਂਸ ਜ਼ੀਰੋ ਹੈ ।' ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਗਿਰੀਸ਼ ਹਮੇਸ਼ਾ ਆਪਣੀ ਗੱਲ ਖੁੱਲ ਕੇ ਰੱਖਦੇ ਸਨ ।

https://www.instagram.com/p/BrZXiEaHD_N/

Related Post