ਟਿਕ ਟੌਕ ਸਟਾਰ ਖੁਸ਼ ਰੰਧਾਵਾ ਦੀ ਖੁਦਕੁਸ਼ੀ ਤੋਂ ਬਾਅਦ ਉਸ ਦੀ ਦੋਸਤ ਨੇ ਵੀ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਇਸ ਕਰਕੇ ਚੁੱਕਿਆ ਕੁੜੀ ਨੇ ਇਹ ਕਦਮ

By  Shaminder May 26th 2020 02:17 PM -- Updated: May 26th 2020 02:19 PM

ਪੰਜਾਬ ਦੇ ਪਿੰਡ ਰੰਧਾਵਾ ਮਸੰਦਾ ਦੇ ਰਹਿਣ ਵਾਲੇ 24 ਸਾਲ ਦੇ ਟਿਕਟੌਕ ਸਟਾਰ ਖੁਸ਼ ਰੰਧਾਵਾ ਨੇ ਬੀਤੇ ਦਿਨ ਖੁਦਕੁਸ਼ੀ ਕਰ ਲਈ । ਜਿਸ ਤੋਂ ਬਾਅਦ ਉਸ ਦੀ ਦੋਸਤ ਕੁੜੀ ਨੇ ਖੁਦਕੁਸ਼ੀ ਵਰਗਾ ਕਦਮ ਚੁੱਕ ਲਿਆ, ਪਰ ਕੁੜੀ ਦੀ ਜਾਨ ਬਚ ਗਈ ਹੈ । ਇਹ ਕੁੜੀ ਵੀ ਟਿਕਟੌਕ ‘ਤੇ ਕਾਫੀ ਪ੍ਰਸਿੱਧ ਹੈ, ਉਸ ਦੇ ਟਿਕਟੌਕ ‘ਤੇ ਸਾਢੇ ਚਾਰ ਲੱਖ ਦੇ ਕਰੀਬ ਫਾਲੋਵਰਸ ਹਨ ।

https://www.instagram.com/p/B6-u7vkHES7/

ਖੁਸ਼ ਰੰਧਾਵਾ ਦੀ ਮੌਤ ਤੋਂ ਬਾਅਦ ਟਿਕਟੌਕ ‘ਤੇ ਵੱਡੀ ਗਿਣਤੀ ‘ਚ ਲੋਕਾਂ ਨੇ ਵੀਡੀਓ ਬਣਾ ਕੇ ਕੁੜੀ ਨੂੰ ਖੁਸ਼ ਰੰਧਾਵਾ ਲਈ ਪ੍ਰੇਮਿਕਾ ਦੱਸਦੇ ਹੋਏ ਦੱਸਿਆ ਸੀ ਕਿ ਉਸ ਦੇ ਕਰਕੇ ਖੁਸ਼ ਰੰਧਾਵਾ ਨੇ ਖੁਦਕੁਸ਼ੀ ਕੀਤੀ ਹੈ ।ਇਸੇ ਤੋਂ ਪ੍ਰੇਸ਼ਾਨ ਹੋ ਕੇ ਇਸ ਕੁੜੀ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ ਹੈ ।

https://www.instagram.com/p/B7AqvLcHSr1/

ਇਕ ਯੂਜ਼ਰ ਨੇ ਹਨੀ ਸਿੰਘ ‘ਤੇ ਅਲਫਾਜ਼ ਦੇ ਗਾਣੇ ‘ਸਾਡੀ ਮਾਂ ਨੂੰ ਪੁੱਤ ਨੀਂ ਲੱਭਣੇ ਨੀ ਤੈਨੂੰ ਯਾਰ ਬਥੇਰੇ’ ‘ਤੇ ਵੀਡੀਓ ਬਣਾ ਕੇ ਕੁੜੀ ਨੂੰ ਖੁਸ਼ ਰੰਧਾਵਾ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ । ਜਿਸ ਤੋਂ ਉਹ ਏਨੀ ਜ਼ਿਆਦਾ ਪ੍ਰੇਸ਼ਾਨ ਹੋਈ ਕਿ ਉਸ ਨੇ ਘਰ ‘ਚ ਰੱਖਿਆ ਕੀਟਨਾਸ਼ਕ ਪੀ ਲਿਆ ।

https://www.instagram.com/p/B6LR4ykHtM2/

ਉੱਧਰ ਖੁਸ਼ਵਿੰਦਰ ਸਿੰਘ ਉਰਫ਼ ਖੁਸ਼ ਰੰਧਾਵਾ ਪੁੱਤਰ ਮਨਜਿੰਦਰ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ‘ਚ ਹਾਲਾਂਕਿ ਪਰਿਵਾਰ ਵਾਲਿਆਂ ਨੇ ਆਪਣੇ ਪੁੱਤਰ ਦੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਸੀ। ਉਸ ਦੇ ਦੋਸਤਾਂ ਦਾ ਕਹਿਣਾ ਸੀ ਕਿ ਉਹ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ ਉਸ ਨੇ ਵਿਆਹ ਲਈ ਪ੍ਰਪੋਜ਼ ਕੀਤਾ ਤਾਂ ਕੁੜੀ ਨੇ ਇਨਕਾਰ ਕਰ ਦਿੱਤਾ ਸੀ ।

Related Post