ਇਸ ਕੁੜੀ ਦੀ ਗਾਇਕੀ ਨੇ ਕੀਲੇ ਦਰਸ਼ਕ,ਵੀਡੀਓ ਹੋ ਰਿਹਾ ਵਾਇਰਲ

By  Shaminder September 7th 2019 10:56 AM

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਇੱਕ ਕੁੜੀ ਗਾਇਕ ਸਿੰਗਾ ਦਾ ਗਾਣਾ ਗਾ ਰਹੀ ਹੈ ‘ਸਾਹਾਂ ਦੀ ਲਿਮਿਟ’ ਇਸ ਗੀਤ ਨੂੰ ਇਹ ਕੁੜੀ ਏਨੇ ਖ਼ੂਬਸੂਰਤ ਤਰੀਕੇ ਨਾਲ ਗਾ ਰਹੀ ਹੈ ਕਿ ਇਸ ਸਮਾਰੋਹ ‘ਚ ਮੌਜੂਦ ਹਰ ਸ਼ਖਸ ਇਸ ਕੁੜੀ ਦੀ ਗਾਇਕੀ ਦਾ ਕਾਇਲ ਹੋ ਜਾਂਦਾ ਹੈ ।ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਅਤੇ ਲਗਾਤਾਰ ਸ਼ੇਅਰ ਕਰ ਰਹੇ ਨੇ ।

ਹੋਰ ਵੇਖੋ:ਜਿਹੜੇ ਅਧਿਆਪਕ ਗਾਇਕ ਸਿੰਗਾ ਨੂੰ ਕਲਾਸ ਵਿੱਚੋਂ ਕੱਢਦੇ ਸਨ ਬਾਹਰ ਉਹੀ ਕਰਦੇ ਹਨ ਫੁੱਲਾਂ ਨਾਲ ਸਵਾਗਤ

https://www.instagram.com/p/B2Dnjn5ljNx/?utm_source=ig_web_copy_link

ਸੋਸ਼ਲ ਮੀਡੀਆ ਲੋਕਾਂ ਲਈ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿਸ ਦੇ ਜ਼ਰੀਏ ਲੋਕ ਮਿੰਟਾਂ ਸਕਿੰਟਾਂ ‘ਚ ਆਪਣੀ ਜਾਣਕਾਰੀ ਦੇਸ਼ ਅਤੇ ਦੁਨੀਆ ਦੇ ਕਿਸੇ ਵੀ ਕੋਨੇ ‘ਚ ਪਹੁੰਚਾ ਸਕਦੇ ਨੇ । ਅੱਜ ਦੇ ਕਈ ਕਲਾਕਾਰ ਸੋਸ਼ਲ ਮੀਡੀਆ ਦੀ ਹੀ ਦੇਣ ਹਨ ।

ਹਾਲ ਹੀ ‘ਚ ਇੱਕ ਰਾਨੂੰ ਮੰਡਲ ਨਾਂਅ ਦੀ ਇੱਕ ਮਹਿਲਾ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਅਤੇ ਇਸ ਵੀਡੀਓ ਤੋਂ ਬਾਅਦ ਰਾਨੂੰ ਮੰਡਲ ਨੂੰ ਵੱਡਾ ਪਲੇਟਫਾਰਮ ਮਿਲਿਆ ਅਤੇ ਉਸ ਦੀ ਬਾਲੀਵੁੱਡ ‘ਚ ਐਂਟਰੀ ਹੋ ਗਈ ਅਤੇ ਹੁਣ ਉਸ ਨੂੰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਗਾਉਣ ਦੇ ਆਫ਼ਰ ਮਿਲ ਰਹੇ ਹਨ ।

 

Related Post