ਸੁਰਜੀਤ ਬਿੰਦਰਖੀਆ ਦੀਆਂ ਯਾਦਾਂ ਮੁੜ ਤੋਂ ਹੋਣਗੀਆਂ ਤਾਜ਼ਾ ,ਗੀਤਾਜ਼ ਬਿੰਦਰਖੀਆ ਲੈ ਕੇ ਆ ਰਹੇ 'ਯਾਰ ਬੋਲਦਾ'

By  Shaminder December 26th 2018 02:25 PM -- Updated: December 26th 2018 03:08 PM

ਸੁਰਜੀਤ ਬਿੰਦਰਖੀਆ ਇੱਕ ਅਜਿਹੇ ਗਾਇਕ ਸਨ ਜਿਨ੍ਹਾਂ ਨੇ ਇੱਕ ਡੇਢ ਦੇ ਕਰੀਬ ਦਹਾਕੇ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਰਾਜ ਕੀਤਾ । ਸੁਰਜੀਤ ਬਿੰਦਰਖੀਆ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ 'ਚ ਇਹੋ ਜਿਹੀ ਥਾਂ ਬਣਾਈ ਕਿ ਲੋਕ ਅੱਜ ਵੀ ਉਨ੍ਹਾਂ ਦੇ ਗੀਤਾਂ ਨੂੰ ਓਨਾ ਹੀ ਪਿਆਰ ਦਿੰਦੇ ਨੇ । ਸੁਰਜੀਤ ਬਿੰਦਰਖੀਆ ਨੇ ਜਿੰਨੇ ਵੀ ਗੀਤ ਗਾਏ ਨੇ ਉਹ ਯਾਦਗਾਰ ਹੋ ਨਿੱਬੜੇ ।

ਹੋਰ ਵੇਖੋ : ਦਿਲਜੀਤ ਦੋਸਾਂਝ ਦੀ ਖਾਸ ਆਦਤ ਕਰਕੇ ਬੇਹੱਦ ਪਰੇਸ਼ਾਨ ਹਨ ਡਾਇਰੈਕਟਰ ਕਰਨ ਜੌਹਰ

https://www.instagram.com/p/Brzt8q1hNcu/

ਸੁਰਜੀਤ ਬਿੰਦਰਖੀਆ  ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਜਿੰਨੇ ਵੀ ਗੀਤ ਦਿੱਤੇ ਉਹ ਯਾਦਗਾਰ ਹੋ ਨਿੱਬੜੇ । ਪਰ ਹੁਣ ਉਨ੍ਹਾਂ ਦਾ ਪੁੱਤਰ ਗੀਤਾਜ਼ ਬਿੰਦਰਖੀਆ ਉਨ੍ਹਾਂ ਦਾ ਹਿੱਟ ਗੀਤ 'ਯਾਰ ਬੋਲਦਾ' ਲੈ ਕੇ ਆ ਰਹੇ ਨੇ ।ਇਸ ਗੀਤ ਨੂੰ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ । ਜਦਕਿ ਵੀਡਿਓ ਰੂਪਨ ਬੱਲ ਨੇ ਤਿਆਰ ਕੀਤਾ ਹੈ ।ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਬੰਟੀ ਬੈਂਸ ਨੇ ਲਿਖਿਆ ਹੈ ਕਿ ਇਸ ਗੀਤ ਦੇ ਵੀਡਿਓ 'ਚ ਸੁਰਜੀਤ ਬਿੰਦਰਖੀਆ ਦਾ ਉਹ ਵੀਡਿਓ ਵੇਖਣ ਨੂੰ ਮਿਲੇਗਾ ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਨਹੀਂ ਵੇਖਿਆ ਹੋਣਾ ।

Related Post