ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮਿਕ ਸ਼ਾਂਤੀ ਲਈ ਰੱਖੀ ਗਈ ਵਿਸ਼ਵ ਪੱਧਰ ’ਤੇ ਪ੍ਰਾਰਥਨਾ ਸਭਾ, ਭੈਣ ਨੇ ਵੀਡੀਓ ਕੀਤੀ ਸਾਂਝੀ

By  Rupinder Kaler August 15th 2020 04:52 PM

ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਲਈ ਪ੍ਰਾਰਥਨਾ ਕੀਤੀ ਗਈ । ਇਸ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਵੀ ਸ਼ਾਮਲ ਹੋਈ । ਇਸ ਤੋਂ ਪਹਿਲਾਂ ਸੁਸ਼ਾਂਤ ਦੀਆਂ ਭੈਣਾਂ ਨੇ ਸੁਸ਼ਾਂਤ ਦੀ ਆਤਮਾ ਦੀ ਸ਼ਾਂਤੀ ਲਈ ਵਿਸ਼ਵ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਸੀ । ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਅਤੇ ਪਰਿਵਾਰ ਉਨ੍ਹਾਂ ਦੀ ਮੌਤ ਦੇ ਦੋ ਮਹੀਨਿਆਂ ਦੇ ਮੌਕੇ ‘ਤੇ ਅਰਦਾਸ ਕਰਨ ਲਈ ਇਕੱਠੇ ਹੋਏ । ਸੁਸ਼ਾਂਤ ਦੀ 14 ਜੂਨ ਨੂੰ 34 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।

https://www.instagram.com/p/CD5YmMal8XC/

ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਬਿਹਾਰ ਦੇ ਪਟਨਾ ਵਿਖੇ ਆਪਣੇ ਘਰ ਵਿਖੇ ਕੀਤੀ ਜਾ ਰਹੀ ਪ੍ਰਾਰਥਨਾ ਦੀ ਵੀਡੀਓ ਸਾਂਝੀ ਕੀਤੀ। ਵੀਡੀਓ ਵਿਚ ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਨੂੰ ਮਰਹੂਮ ਅਦਾਕਾਰ ਦੀ ਤਸਵੀਰ ਦੇ ਨਾਲ ਬੈਠਾ ਦੇਖਿਆ ਜਾ ਸਕਦਾ ਹੈ।

https://www.instagram.com/p/CD5eTXUhb1k/

ਲੋਕ ਉਥੇ ਮਹਾਂ ਮ੍ਰਿਤਯੁਜੈ ਮੰਤਰ ਦਾ ਜਾਪ ਕਰ ਰਹੇ ਹਨ। ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਗਿਆ ਹੈ ‘ਕਿਰਪਾ ਕਰਕੇ ਆਪਣੇ ਹੱਥ ਜੋੜ ਕੇ ਇਕ ਇਕ ਤਸਵੀਰ ਪੋਸਟ ਕਰੋ ਅਤੇ ਇਸ ਮੁਹਿੰਮ 'ਚ ਸ਼ਾਮਲ ਹੋਵੋ #GlobalPrayers4SSR' 2016  ਤਕ’ 6 ਸਾਲ ਤਕ ਸੁਸ਼ਾਂਤ ਨੂੰ ਡੇਟ ਕਰਨ ਵਾਲੀ ਅਦਾਕਾਰਾ ਅੰਕਿਤਾ ਲੋਖੰਡੇ ਨੇ ਵੀ ਇਕ ਪ੍ਰਾਰਥਨਾ ਦੀ ਇਕ ਵੀਡੀਓ ਪੋਸਟ ਕੀਤੀ ਹੈ।

https://www.instagram.com/p/CD5jwOqgCNt/?utm_source=ig_embed

Related Post