'ਗੋਲਡ ਵਰਗੀ' ਨੂੰ ਚੜ੍ਹਿਆ ਵੇ ਹੁਸਨ ਬਥੇਰਾ ਪਰ ਮਾਣ ਕਦੇ ਕੀਤਾ ਨਹੀਂ 

By  Shaminder October 27th 2018 11:25 AM -- Updated: October 27th 2018 11:28 AM

ਜੈਨੀ ਜੌਹਲ ਅਤੇ ਲਾਡੀ ਗਿੱਲ ਲੈ ਕੇ ਆਏ ਨੇ 'ਗੋਲਡ ਵਰਗੀ '। ਇਸ ਗੀਤ 'ਚ ਸ਼ੁਕੀਨ ਜੱਟੀ ਦੇ ਹੁਸਨ ਦੀ ਗੱਲ ਕੀਤੀ ਗਈ ਹੈ ।ਜਿਸ ਨੂੰ ਰੱਬ ਨੇ ਰੱਜ ਕੇ ਹੁਸਨ ਦਿੱਤਾ ਹੈ ਪਰ ਇਹ ਜੱਟੀ ਇਸ ਤੇ ਮਾਣ ਕਦੇ ਵੀ ਨਹੀਂ ਕਰਦੀ ।ਇਸ ਸੋਹਣੀ ਮੁਟਿਆਰ 'ਤੇ ਮਰਦੇ ਤਾਂ ਬਹੁਤ ਜਣੇ ਨੇ ਇਸ ਜੱਟੀ ਦੇ ਪਿੱਛੇ ਕਈ ਆਪਣੀ ਜਾਨ ਤਲੀ 'ਤੇ ਧਰ ਕੇ ਫਿਰਦੇ ਨੇ ਪਰ ਇਹ ਜੱਟੀ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦੀ ਅਤੇ ਨਾਂ ਹੀ ਕਿਸੇ ਨੂੰ ਜਵਾਬ ਦਿੰਦੀ ਹੈ ਅਤੇ ਉਸ ਦੇ ਦਿਲ ਦੀ ਗੱਲ ਹਰ ਕੋਈ ਜਾਨਣਾ ਚਾਹੁੰਦਾ ਹੈ ਪਰ ਇਸ ਨਖਰੀਲੀ ਅਤੇ ਅਣਖੀਲੀ ਜੱਟੀ ਕਿਸੇ ਨੂੰ ਜਵਾਬ ਦੇਣਾ ਵੀ ਜ਼ਰੂਰੀ ਨਹੀਂ ਸਮਝਦੀ ।

ਹੋਰ ਵੇਖੋ : ‘ਸਿਰਜਨਹਾਰੀ’ ‘ਚ ਇਸ ਵਾਰ ਵੇਖੋ ‘ਮਸ਼ਰੂਮ ਲੇਡੀ’ ਦੇ ਨਾਂਅ ਨਾਲ ਮਸ਼ਹੂਰ ਦਿਵਿਆ ਰਾਵਤ ਦੀ ਕਾਮਯਾਬੀ ਦੀ ਕਹਾਣੀ

https://www.youtube.com/watch?v=2xsoWnrYukg&feature=youtu.be

ਜੈਨੀ ਜੌਹਲ ਦੀ ਇਹ ਜੱਟੀ ਬੇਹੱਦ ਖੂਬਸੂਰਤ ਮੁਟਿਆਰ ਹੈ ਜਿਸ ਦਾ ਸਾਥ ਹਰ ਕੋਈ ਪਾਉਣਾ ਚਾਹੁੰਦਾ ਹੈ ਪਰ ਹਰ ਕੋਈ ਖੁਸ਼ਨਸੀਬ ਤਾਂ ਨਹੀਂ ਹੁੰਦਾ ਕਿ ਉਹ ਉਸ ਸੁਨੱਖੀ ਮੁਟਿਆਰ ਦਾ ਸਾਥ ਹਾਸਿਲ ਕਰ ਸਕੇ । ਉਸ ਦੇ ਹੁਸਨ ਦੇ ਚਰਚੇ ਉਸ ਦੇ ਪਿੰਡ ਰਸੌਲੀ 'ਚ ਹੀ ਨਹੀਂ ਬਲਕਿ ਮਨੀਲਾ ਤੱਕ ਵੀ ਹੁੰਦੇ ਨੇ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ ਜਦਕਿ ਬੋਲ ਲਿਖੇ ਨੇ ਵਿੱਕੀ ਧਾਲੀਵਾਲ ਨੇ ।

jenny johal new song gold wargi jenny johal new song gold wargi

ਡਾਇਰੈਕਸ਼ਨ ਦਿੱਤੀ ਹੈ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ । ਇਹ ਗੀਤ ਜੱਟੀ ਦੇ ਹੁਸਨ ਨੂੰ ਸਮਰਪਿਤ ਹੈ ਜਿਸ 'ਚ ਉਸ ਦੇ ਹੁਸਨ ਦੇ ਨਾਲ –ਨਾਲ ਉਸ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਕੀਤੇ ਸ਼ਿੰਗਾਰ ਦਾ ਵੀ ਜ਼ਿਕਰ ਕੀਤਾ ਗਿਆ ਹੈ ।

jenny johal new song gold wargi jenny johal new song gold wargi

 

 

Related Post