ਗੋਲਡਨ ਸਟਾਰ ਮਲਕੀਤ ਸਿੰਘ ਨੇ ਆਪਣੀ ਨਵੀਂ ਫ਼ਿਲਮ ਦਾ ਕੀਤਾ ਐਲਾਨ, ਪੋਸਟਰ ਕੀਤਾ ਸਾਂਝਾ

By  Rupinder Kaler September 14th 2020 02:57 PM -- Updated: September 14th 2020 04:03 PM

ਲੰਮੇ ਸਮੇਂ ਤੋਂ ਬਾਅਦ ਗੋਲਡਨ ਸਟਾਰ ਮਲਕੀਤ ਸਿੰਘ ਵੱਡੇ ਪਰਦੇ ਤੇ ਵਾਪਸੀ ਕਰਨ ਜਾ ਰਹੇ ਹਨ । ਜੀ ਹਾਂ ਮਲਕੀਤ ਸਿੰਘ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ । ਜਿਸ ਨੂੰ ਲੈ ਕੇ ਉਹਨਾਂ ਨੇ ਬੀਤੇ ਦਿਨ ਇੰਗਲੈਂਡ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਸੀ । ਇਸ ਦੌਰਾਨ ਉਹਨਾਂ ਨੇ ਆਪਣੀ ਫ਼ਿਲਮ ‘ਲੇਖ’ ਦਾ ਪੋਸਟਰ ਵੀ ਜਾਰੀ ਕੀਤਾ ਸੀ । ਇਸ ਫ਼ਿਲਮ ਵਿੱਚ ਮਲਕੀਤ ਸਿੰਘ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ ।

ਫ਼ਿਲਮ ਦੇ ਬਾਕੀ ਕਲਾਕਾਰ ਤੇ ਪੂਰੀ ਟੀਮ ਇੰਗਲੈਂਡ ਦੀ ਹੀ ਹੋਵੇਗੀ । ਇਸ ਫ਼ਿਲਮ ਦਾ ਨਿਰਮਾਣ ਦਿਲਜੀਤ ਸਿੰਘ ਕਰ ਰਹੇ ਹਨ, ਜਦੋਂ ਕਿ ਫ਼ਿਲਮ ਦੀ ਕਹਾਣੀ ਤੇ ਨਿਰਦੇਸ਼ਨ ਰਿੱਕੀ ਚੌਹਾਨ ਦਾ ਹੈ । ਆਪਣੇ ਇੰਸਟਾਗ੍ਰਾਮ ਤੇ ਮਲਕੀਤ ਸਿੰਘ ਨੇ ਪੋਸਟਰ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਇਹ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ ਜਿਸ ਦੀ ਸ਼ੂਟਿੰਗ ਇੰਗਲੈਂਡ ਦੇ ਕਲਾਕਾਰਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ ।

ਹੋਰ ਪੜ੍ਹੋ : ਕਿਸਾਨ ਮਜ਼ਦੂਰ ਏਕਤਾ ਲਈ ਬੱਬੂ ਮਾਨ ਅਤੇ ਐਮੀ ਵਿਰਕ ਨੇ ਇਸ ਤਰ੍ਹਾਂ ਕੀਤੀ ਆਵਾਜ਼ ਬੁਲੰਦ

ਉਧਰ ਮਲਕੀਤ ਦੀ ਇਸ ਫ਼ਿਲਮ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਮਲਕੀਤ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਵੀ ਮਲਕੀਤ ਸਿੰਘ ਕਈ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ ।

 

Related Post