ਅਸਲੀ ਜ਼ਿੰਦਗੀ ਦੇ ਜਿਗਰੀ ਯਾਰ ਹੁਣ ਪਰਦੇ 'ਤੇ ਵੀ ਨਿਭਾਉਣਗੇ ਯਾਰੀਆਂ

By  Aaseen Khan June 1st 2019 11:24 AM

ਅਸਲੀ ਜ਼ਿੰਦਗੀ ਦੇ ਜਿਗਰੀ ਯਾਰ ਹੁਣ ਪਰਦੇ 'ਤੇ ਵੀ ਨਿਭਾਉਣਗੇ ਯਾਰੀਆਂ : ਦੇਸੀ ਕਰਿਉ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਬਹੁਤ ਵੱਡਾ ਨਾਮ ਹੈ। ਗੋਲਡੀ ਅਤੇ ਸੱਤੇ ਦੀ ਜੋੜੀ ਨੇ ਮਿਊਜ਼ਿਕ ਅਤੇ ਗਾਇਕੀ 'ਚ ਬਹੁਤ ਨਾਮ ਕਮਾਇਆ ਹੈ ਪਰ ਹੁਣ ਗੋਲਡੀ ਅਦਾਕਾਰੀ 'ਚ ਵੀ ਹੱਥ ਅਜ਼ਮਾਉਣ ਆ ਰਹੇ ਹਨ। ਪਰਮੀਸ਼ ਵਰਮਾ ਜਿਹੜੇ ਦੇਸੀ ਕਰਿਉ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਅਤੇ ਬਹੁਤ ਚੰਗੇ ਦੋਸਤ ਵੀ ਹਨ, ਉਹਨਾਂ ਨੇ ਗੋਲਡੀ ਨਾਲ ਤਸਵੀਰ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ ਉਹਨਾਂ ਦੀ ਆਉਣ ਵਾਲੀ ਫ਼ਿਲਮ 'ਜਿੰਦੇ ਮੇਰੀਏ' 'ਚ ਗੋਲਡੀ ਆਪਣਾ ਐਕਟਿੰਗ ਡੈਬਿਊ ਕਰਨ ਜਾ ਰਹੇ ਹਨ।

 

View this post on Instagram

 

#Repost @parmishverma with @get_repost ・・・ Binder Oye, Pahunch Gia ? Buss Tere Magar Magar..... acha hold kari halka jeha 5%

A post shared by Desi Crew (@desi_crew) on May 8, 2019 at 8:18am PDT

ਪਰਮੀਸ਼ ਵਰਮਾ ਦਾ ਕਹਿਣਾ ਹੈ "Goldy Desi Crew making his acting Debut through JindeMeriye. Real Life BestFriend now REEL Life BestFriend. Best of luck in your Acting journey bro I always knew you’ll be Great at this. So glad I could bring you on-board"

ਗੋਲਡੀ ਦੇ ਗਾਏ ਗਾਣਿਆਂ ਦੀ ਗੱਲ ਕਰੀਏ ਤਾਂ ਉਹ ਗੁਲਾਬ, ਦੱਸੀ ਨਾ ਮੇਰੇ ਬਾਰੇ, ਨੋਟ ਮੁਕਾਬਲਾ, ਤੇਰੀ ਯਾਦ, ਜੇਠਾ ਪੁੱਤ ਵਰਗੇ ਕਈ ਸੁਪਰਹਿੱਟ ਗੀਤਾਂ ਨੂੰ ਆਪਣੀ ਅਵਾਜ਼ ਦੇ ਚੁੱਕੇ ਹਨ। ਪਰਮੀਸ਼ ਵਰਮਾ ਦੇ ਨਾਲ ਵੀ ਕਈ ਵੀਡੀਓਜ਼ 'ਚ ਨਜ਼ਰ ਆ ਚੁੱਕੇ ਹਨ ਪਰ ਹੁਣ ਉਹਨਾਂ ਨਾਲ ਹੀ ਐਕਟਿੰਗ ਡੈਬਿਊ ਕਰਨ ਲਈ ਵੀ ਤਿਆਰ ਹਨ ਗੋਲਡੀ।

ਹੋਰ ਵੇਖੋ : ਡੀ.ਐੱਸ.ਪੀ. ਦੇਵ ਜਿੱਤ ਰਿਹਾ ਹੈ ਸਭ ਦਾ ਦਿਲ, ਐਕਸ਼ਨ ਨਾਲ ਭਰਪੂਰ ਹੋਵੇਗੀ ਫ਼ਿਲਮ

 

View this post on Instagram

 

#GoldyDesiCrew making his acting Debut through #JindeMeriye. Real Life BestFriend now REEL Life BestFriend. Best of luck in your Acting journey bro I always knew you’ll be Great at this. So glad I could bring you on-board.

A post shared by Parmish Verma (@parmishverma) on May 31, 2019 at 10:11pm PDT

ਫਿਲਮ ਜਿੰਦੇ ਮੇਰੀਏ ‘ਚ ਪਰਮੀਸ਼ ਵਰਮਾ ਦੇ ਨਾਲ ਸੋਨਮ ਬਾਜਵਾ ਲੀਡ ਰੋਲ ‘ਚ ਹਨ ਅਤੇ ਇਹ ਫਿਲਮ ਇਸੇ ਸਾਲ 25 ਅਕਤੂਬਰ ਦਿਵਾਲੀ ਦੇ ਮੌਕੇ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਨਿਰਦੇਸ਼ਨ ਪੰਕਜ ਬੱਤਰਾ ਵੱਲੋਂ ਕੀਤਾ ਜਾ ਰਿਹਾ ਹੈ ਤੇ ਫਿਲਮ ਨੂੰ ਪੰਕਜ ਬੱਤਰਾ ਅਤੇ ਓਮਜੀ ਗਰੁੱਪ ਪ੍ਰੋਡਿਊਸ ਕਰ ਰਿਹਾ ਹੈ।

Related Post