ਗੋਲਡੀ ਨੇ ਸੱਤੇ ਦੇ ਕਿਉਂ ਲਗਾਈਆਂ ਚਪੇੜਾਂ ,ਦੇਖੋ ਵੀਡੀਓ

By  Aaseen Khan December 18th 2018 03:33 PM

ਗੋਲਡੀ ਨੇ ਸੱਤੇ ਦੇ ਕਿਉਂ ਲਗਾਈਆਂ ਚਪੇੜਾਂ ,ਦੇਖੋ ਵੀਡੀਓ : ਡਾਇਰੈਕਟਰ ,ਐਕਟਰ ਅਤੇ ਸਿੰਗਰ ਪਰਮੀਸ਼ ਵਰਮਾ ਦਾ ਕੁੱਝ ਸਮਾਂ ਪਹਿਲਾਂ ਰਿਲੀਜ਼ ਹੋਇਆ ਗਾਣਾ 'ਸਭ ਫੜੇ ਜਾਣਗੇ' ਨੇ ਖੂਬ ਸੁਰਖੀਆਂ ਬਟੋਰੀਆਂ ਹਨ। ਗਾਣੇ ਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲਿਆ। ਇਸ ਗਾਣੇ 'ਚ ਪਰਮੀਸ਼ ਵਰਮਾ ਸਮੇਤ ਉਹਨਾਂ ਦੀ ਸਾਰੀ ਟੀਮ ਅਤੇ ਸਾਡੇ ਦੇਸੀ ਕ੍ਰੀਊ ਵਾਲੇ ਗੋਲਡੀ ਅਤੇ ਸੱਤਾ ਵੀ ਅਦਾਕਾਰੀ ਦੇ ਰੰਗ 'ਚ ਰੰਗੇ ਨਜ਼ਰ ਆਏ।

https://www.instagram.com/p/Brg708xAX27/

ਸਿੰਗਰ ਅਤੇ ਮਿਊਜ਼ਿਕ ਡਾਇਰੈਕਟ ਗੋਲਡੀ ਨੇ ਇਸ ਗਾਣੇ 'ਚ ਇੱਕ ਬੁੱਢੇ ਦਾ ਰੋਲ ਵੀ ਨਿਭਾਇਆ ਸੀ। ਉੱਥੇ ਸੱਤਾ ਅਤੇ ਉਹਨਾਂ ਦੇ ਹੋਰ ਵੀ ਦੋਸਤ ਮਿੱਤਰ ਵੀਡੀਓ 'ਚ ਕੁੱਝ ਨਾ ਕੁੱਝ ਕਰਦੇ ਨਜ਼ਰ ਆਏ। ਪਰ ਹੁਣ ਇੱਕ ਵਾਰ ਫਿਰ ਸਾਡੇ ਦੇਸੀ ਕ੍ਰੀਊ ਵਾਲੇ ਸੱਤਾ ਅਤੇ ਗੋਲਡੀ ਨੇ ਸਭ ਫੜੇ ਜਾਣਗੇ ਗਾਣੇ ਦੇ ਸ਼ੂਟ ਦੇ ਪਿੱਛੇ ਦਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਗੋਲਡੀ ਜੋ ਕਿ ਇੱਕ ਬਜ਼ੁਰਗ ਦੇ ਕਿਰਦਾਰ 'ਚ ਸੱਤੇ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਪਰਮੀਸ਼ ਵਰਮਾ ,ਸੱਤਾ , ਅਤੇ ਗੋਲਡੀ ਬਹੁਤ ਹੀ ਪੱਕੇ ਦੋਸਤ ਹਨ ਇਸ ਤੋਂ ਤਾਂ ਸਾਰੇ ਵਾਕਿਫ ਹੀ ਹਨ।

ਹੋਰ ਪੜ੍ਹੋ : ਬਿਲਾਲ ਸਈਦ ਅਤੇ ਨੇਹਾ ਕੱਕੜ ਦੇ ਇਸ ਗਾਣੇ ਨੇ ਇੰਟਰਨੈੱਟ ‘ਤੇ ਮਚਾਇਆ ਤਹਿਲਕਾ , ਦੇਖੋ ਵੀਡੀਓ

https://www.youtube.com/watch?v=vnSp_E33Fuw

ਇਸ ਗਾਣੇ 'ਚ ਕੋਈ ਪਹਿਲਾ ਮੌਕਾ ਨਹੀਂ ਸੀ ਜਦੋਂ ਪਰਮੀਸ਼ ,ਸੱਤਾ ਅਤੇ ਗੋਲਡੀ ਇਕੱਠੇ ਸਕਰੀਨ 'ਤੇ ਨਜ਼ਰ ਆਏ ਹਨ ਪਹਿਲਾਂ ਵੀ ਇਹ ਤਿੰਨੋ ਅਜਿਹੇ ਕਈ ਗਾਣੇ ਕਰ ਚੁੱਕੇ ਹਨ ਜਿਸ 'ਚ ਇਹਨਾਂ ਤਿੰਨਾਂ ਦੀ ਤਿੱਕੜੀ ਦੇਖਣ ਨੂੰ ਮਿਲੀ ਹੋਵੇ। ਪਰਮੀਸ਼ ਵਰਮਾ ਦੇ ਗਾਣੇ ਸਭ ਫੜੇ ਜਾਣਗੇ ਬਾਰੇ ਜ਼ਿਕਰ ਕਰੀਏ ਤਾਂ ਇਸ ਦੇ ਲਿਰਿਕਸ ਸਰਬਾ ਮਾਨ ਨੇ ਲਿਖੇ ਅਤੇ ਗਾਣੇ ਦਾ ਮਿਊਜ਼ਿਕ ਜ਼ਾਹਿਰ ਹੈ ਦੇਸੀ ਕ੍ਰੀਊ ਯਾਨੀ ਗੋਲਡੀ ਅਤੇ ਸੱਤਾ ਨੇ ਦਿੱਤਾ ਹੈ। ਸਭ ਫੜੇ ਜਾਣਗੇ ਗਾਣੇ ਨੂੰ ਯੂ ਟਿਊਬ 'ਤੇ ਹੁਣ ਤੱਕ 28 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।

Related Post