ਟਿਕ ਟੌਕ ਸਟਾਰ ਗੋਪੀ ਲੌਂਗੀਆ ਦੀ ਆਖ਼ਿਰ ਬੋਹੇਮੀਆ ਨਾਲ ਗੱਲ ਕਰਨ ਦੀ ਇੱਛਾ ਹੋਈ ਪੂਰੀ, ਗੀਤਾ ਬੈਂਸ ਨੇ ਦਿੱਤਾ ਥਾਪੜਾ, ਦੇਖੋ ਵੀਡੀਓ

By  Aaseen Khan September 4th 2019 05:44 PM

ਗੋਪੀ ਲੌਂਗੀਆਂ ਉਹਨਾਂ ਬਹੁਤ ਸਾਰੇ ਅੱਜ ਦੇ ਸਟਾਰਸ ਦੇ ਵਿੱਚੋਂ ਇੱਕ ਜਿੰਨ੍ਹਾਂ ਨੂੰ ਸ਼ੋਸ਼ਲ ਮੀਡੀਆ ਨੇ ਫਰਸ਼ ਤੋਂ ਅਰਸ਼ 'ਤੇ ਪਹੁੰਚਾਇਆ ਹੈ। ਬੋਹੇਮੀਆ ਦੇ ਅੰਦਾਜ਼ 'ਚ ਰੈਪ ਕਰ ਸ਼ੋਸ਼ਲ ਮੀਡੀਆ ਐਪ ਟਿਕ ਟੌਕ 'ਤੇ ਵਾਇਰਲ ਹੋਇਆ ਗੋਪੀ ਲੌਂਗੀਆਂ ਕਈ ਗੀਤਾਂ 'ਚ ਹੁਣ ਤੱਕ ਫ਼ੀਚਰ ਕਰ ਚੁੱਕਿਆ ਹੈ। ਗੋਪੀ ਦਾ ਸ਼ੁਰੂ ਤੋਂ ਹੀ ਸੁਫ਼ਨਾ ਹੈ ਕਿ ਉਹ ਜ਼ਿੰਦਗੀ 'ਚ ਇੱਕ ਵਾਰ ਆਪਣੀ ਪ੍ਰੇਰਣਾ ਬੋਹੇਮੀਆ ਨਾਲ ਮੁਲਾਕਾਤ ਕਰਨਾ ਚਾਹੁੰਦਾ ਹੈ ਤੇ ਹੁਣ ਲੱਗਦਾ ਹੈ ਉਸ ਦੀ ਇਹ ਇੱਛਾ ਵੀ ਜਲਦ ਪੂਰੀ ਹੋਣ ਵਾਲੀ ਹੈ।

 

View this post on Instagram

 

Aj apni ruh kush ho hogi gita bains 22 ne ustaad bohemian nal gall karvai te ruh kush ho gi te nal menu gittaa bains da sath vo milya wmk?

A post shared by Gopi Longia Punjabi Rapper (@gopilongia001) on Sep 1, 2019 at 4:09am PDT

ਗੋਪੀ ਦਾ ਸ਼ੋਸ਼ਲ ਮੀਡੀਆ 'ਤੇ ਗਾਇਕ ਗੀਤਾ ਬੈਂਸ ਨਾਲ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਗੀਤਾ ਬੈਂਸ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਉਹਨਾਂ ਕਿਹਾ ਸੀ ਕਿ ਬੋਹੇਮੀਆ ਭਾਜੀ ਨਾਲ ਗੋਪੀ ਦੀ ਗੱਲ ਜ਼ਰੂਰ ਕਰਵਾਉਣਗੇ ਸੋ ਉਹਨਾਂ ਨੇ ਆਪਣਾ ਉਹ ਕੌਲ ਪੂਰਾ ਕਰ ਦਿੱਤਾ ਹੈ। ਗੋਪੀ ਦਾ ਕਹਿਣਾ ਹੈ ਕਿ ਉਹਨਾਂ ਦੀ ਬੋਹੇਮੀਆ ਨਾਲ ਗੱਲ ਕਰਕੇ ਰੂਹ ਖੁਸ਼ ਹੋ ਗਈ ਹੈ।

ਹੋਰ ਵੇਖੋ : ਜੇਕਰ ਤੁਸੀਂ ਵੀ ਹਾਸਿਲ ਕਰਨਾ ਚਾਹੁੰਦੇ ਹੋ ‘ਮਿਸਟਰ ਪੰਜਾਬ 2019’ ‘ਗਰੈਂਡ ਫਿਨਾਲੇ’ ਦੇ VIP ਪਾਸ ਤਾਂ ਡਾਊਨਲੋਡ ਕਰੋ ‘ਪੀਟੀਸੀ ਪਲੇਅ ਐਪ’

ਦੱਸ ਦਈਏ ਗੋਪੀ ਲੌਂਗੀਆਂ ਜਿਹੜਾ ਕਦੇ ਦਿਹਾੜੀਆਂ ਕਰਿਆ ਕਰਦਾ ਸੀ ਪਰ ਟਿਕ ਟੌਕ 'ਤੇ ਅਜਿਹਾ ਵਾਇਰਲ ਹੋਇਆ ਕਿ ਅੱਜ ਕਈ ਗੀਤਾਂ 'ਚ ਕੰਮ ਕਰਨ ਦਾ ਉਸ ਨੂੰ ਮੌਕਾ ਮਿਲ ਰਿਹਾ ਅਤੇ ਇੰਡਸਟਰੀ ਦੇ ਕਈ ਕਲਾਕਾਰਾਂ 'ਚ ਵਿਚਰਨ ਲੱਗਿਆ ਹੈ। ਹੁਣ ਹੋ ਸਕਦਾ ਹੈ ਗੋਪੀ ਲੌਂਗੀਆਂ ਦੀ ਬੋਹੇਮੀਆ ਨਾਲ ਕੰਮ ਕਰਨ ਦੀ ਇੱਛਾ ਵੀ ਪੂਰੀ ਹੋ ਜਾਵੇ।

Related Post